Site icon TheUnmute.com

IND vs AUS: ਅੱਜ ਚੌਥੇ ਟੀ-20 ਮੈਚ ‘ਚ ਭਾਰਤ ਤੇ ਆਸਟ੍ਰੇਲੀਆ ਆਹਮੋ-ਸਾਹਮਣੇ, ਸ਼੍ਰੇਅਸ ਅਈਅਰ ਦੀ ਟੀਮ ‘ਚ ਵਾਪਸੀ

IND vs AUS

ਚੰਡੀਗੜ੍ਹ, 01 ਦਸੰਬਰ 2023: (IND vs AUS) ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਅੱਜ ਸ਼ਾਮ ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਕ੍ਰਿਕਟ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਣਗੀਆਂ। ਵਿਸ਼ਵ ਕੱਪ ਫਾਈਨਲ ‘ਚ ਆਸਟ੍ਰੇਲੀਆ ਤੋਂ ਮਿਲੀ ਹਾਰ ਤੋਂ ਬਾਅਦ ਪਹਿਲੀ ਵਾਰ ਦੋਵਾਂ ਟੀਮਾਂ ਵਿਚਾਲੇ ਛੱਤੀਸਗੜ੍ਹ ‘ਚ ਮੈਚ ਹੋਣ ਜਾ ਰਿਹਾ ਹੈ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਸ਼ਾਮ 4 ਵਜੇ ਤੋਂ ਦਰਸ਼ਕਾਂ ਲਈ ਸਟੇਡੀਅਮ ਦੇ ਗੇਟ ਖੋਲ੍ਹ ਦਿੱਤੇ ਜਾਣਗੇ। ਮੈਚ ਦੇਖਣ ਲਈ ਦੇਸ਼ ਭਰ ਤੋਂ ਕ੍ਰਿਕਟ ਪ੍ਰਸ਼ੰਸਕ ਰਾਏਪੁਰ ਪਹੁੰਚ ਚੁੱਕੇ ਹਨ।

ਸਟੇਡੀਅਮ ਵਿੱਚ ਮੈਚ ਤੋਂ ਬਾਅਦ ਲੇਜ਼ਰ ਸ਼ੋਅ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਲੇਜ਼ਰ ਸ਼ੋਅ ਵਿੱਚ ਦੇਸ਼ ਭਗਤੀ ਦੇ ਗੀਤਾਂ ਦੇ ਨਾਲ-ਨਾਲ ਲੇਜ਼ਰ ਲਾਈਟਾਂ ਵੀ ਦੇਖਣ ਨੂੰ ਮਿਲਣਗੀਆਂ। ਇਸ ਦੇ ਲਈ ਪੂਰੇ ਸਟੇਡੀਅਮ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਹ ਡੀਜੇ ਬੀਟਸ ‘ਤੇ ਇੱਕ ਵਿਲੱਖਣ ਲਾਈਟ ਮਿਊਜ਼ਿਕ ਸ਼ੋਅ ਹੋਵੇਗਾ। ਮੈਦਾਨ ਵਿੱਚ ਆਤਿਸ਼ਬਾਜ਼ੀ ਵੀ ਚਲਾਈ ਜਾਵੇਗੀ। ਰਾਏਪੁਰ ‘ਚ ਹੋਣ ਵਾਲੇ ਇਸ ਮੈਚ ਤੋਂ ਪਹਿਲਾਂ ਆਸਟ੍ਰੇਲੀਆ ਨੇ 28 ਨਵੰਬਰ ਨੂੰ ਗੁਹਾਟੀ ‘ਚ ਭਾਰਤ ਨੂੰ ਹਰਾਇਆ ਸੀ।

ਵੀਰਵਾਰ ਨੂੰ ਚੌਥੇ ਮੈਚ ਤੋਂ ਪਹਿਲਾਂ ਸ਼੍ਰੇਅਸ ਅਈਅਰ ਨੂੰ ਨੈੱਟ ‘ਤੇ ਪਸੀਨਾ ਵਹਾਉਂਦੇ ਦੇਖਿਆ ਗਿਆ। ਅਈਅਰ ਨੂੰ ਪਹਿਲੇ ਤਿੰਨ ਮੈਚਾਂ ਵਿੱਚ ਆਰਾਮ ਦਿੱਤਾ ਗਿਆ ਸੀ। ਹੁਣ ਸ਼੍ਰੇਅਸ ਅਈਅਰ ਦੀ ਪਿਛਲੇ ਦੋ ਮੈਚਾਂ ਤੋਂ ਵਾਪਸੀ ਹੋਈ ਹੈ ਅਤੇ ਉਹ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ। ਉਸ ਦੀ ਵਾਪਸੀ ਨਾਲ ਭਾਰਤੀ ਟੀਮ ਮਜ਼ਬੂਤ ​​ਹੋਈ ਹੈ। ਸ਼੍ਰੇਅਸ ਵਿਸ਼ਵ ਕੱਪ ‘ਚ ਸ਼ਾਨਦਾਰ ਫਾਰਮ ‘ਚ ਨਜ਼ਰ ਆ ਰਹੇ ਸਨ। ਹਾਲਾਂਕਿ, ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਉਸ ਦੇ ਆਉਣ ਨਾਲ ਕਿਸ ਨੂੰ ਬਾਹਰ ਰੱਖਿਆ ਜਾਵੇਗਾ ? ਇਸਦੇ ਨਾਲ ਹੀ ਭਾਰਤੀ ਟੀਮ ‘ਚ ਕਈ ਬਦਲਾਅ ਹੋ ਸਕਦੇ ਹਨ |

Exit mobile version