ਚੰਡੀਗੜ੍ਹ, 22 ਸਤੰਬਰ, 2023: (IND vs AUS 1st ODI) ਭਾਰਤ (India) ਅਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਮੋਹਾਲੀ ਦੇ ਆਈ.ਐਸ ਬਿੰਦਰਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਕੇ.ਐਲ ਰਾਹੁਲ ਭਾਰਤੀ ਟੀਮ ਦੀ ਕਮਾਨ ਸੰਭਾਲਣਗੇ। ਪੈਟ ਕਮਿੰਸ ਆਸਟਰੇਲੀਆਈ ਟੀਮ ਦੀ ਅਗਵਾਈ ਕਰਨਗੇ। ਦੋਵਾਂ ਟੀਮਾਂ ਵਿਚਾਲੇ ਰੋਮਾਂਚਕ ਮੈਚ ਦੀ ਉਮੀਦ ਹੈ। ਭਾਰਤ ਕੋਲ ਵਨਡੇ ‘ਚ ਚੋਟੀ ਦੀ ਰੈਂਕਿੰਗ ਵਾਲੀ ਟੀਮ ਬਣਨ ਦਾ ਸੁਨਹਿਰੀ ਮੌਕਾ ਹੈ। ਪਹਿਲਾ ਵਨਡੇ ਜਿੱਤ ਕੇ ਭਾਰਤ ਟੀਮ ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਕਿਸਤਾਨੀ ਟੀਮ ਨੂੰ ਹਰਾ ਕੇ ਵਨਡੇ ਰੈਂਕਿੰਗ ਦੇ ਸਿਖਰਲੇ ਸਥਾਨ ‘ਤੇ ਪਹੁੰਚ ਜਾਵੇਗੀ।
ਭਾਰਤ (India) ਅਤੇ ਆਸਟ੍ਰੇਲੀਆ ਵਿਚਕਾਰ ਹੁਣ ਤੱਕ ਕੁੱਲ 146 ਵਨਡੇ ਮੈਚ ਖੇਡੇ ਗਏ ਹਨ। ਆਸਟਰੇਲੀਆ (Australia) ਨੇ 82 ਮੈਚ ਜਿੱਤੇ ਹਨ। ਭਾਰਤੀ ਟੀਮ 54 ਮੈਚ ਜਿੱਤਣ ‘ਚ ਸਫਲ ਰਹੀ ਹੈ। ਦੋਵਾਂ ਟੀਮਾਂ ਵਿਚਾਲੇ 10 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ। ਦੋਵਾਂ ਟੀਮਾਂ ਵਿਚਾਲੇ ਮੋਹਾਲੀ ਵਿੱਚ ਕੁੱਲ 5 ਮੈਚ ਖੇਡੇ ਗਏ ਹਨ। ਕੰਗਾਰੂ ਟੀਮ ਨੇ ਇੱਥੇ ਚਾਰ ਮੈਚ ਜਿੱਤੇ ਹਨ, ਜਦਕਿ ਭਾਰਤ ਨੇ ਸਿਰਫ਼ ਇੱਕ ਮੈਚ ਜਿੱਤਿਆ ਹੈ।
ਭਾਰਤ ਨੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਕੁੱਲ 16 ਮੈਚ ਖੇਡੇ ਹਨ, ਜਿਸ ਵਿੱਚ ਉਸ ਨੇ 10 ਜਿੱਤੇ ਹਨ ਅਤੇ ਛੇ ਹਾਰੇ ਹਨ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਟੀਮ ਨੇ ਮੋਹਾਲੀ ਕ੍ਰਿਕਟ ਸਟੇਡੀਅਮ ‘ਚ ਕੁੱਲ 7 ਵਨਡੇ ਮੈਚ ਖੇਡੇ ਹਨ। ਇਨ੍ਹਾਂ ਵਿੱਚੋਂ ਟੀਮ ਆਸਟਰੇਲੀਆ ਨੇ ਛੇ ਮੈਚ ਜਿੱਤੇ ਹਨ।