Site icon TheUnmute.com

IND vs AFG: ਅੰਤਰਰਾਸ਼ਟਰੀ ਟੀ-20 ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ ਖੇਡੇ ਦੋ ਸੁਪਰ ਓਵਰ

Super overs

ਚੰਡੀਗ੍ਹੜ, 18 ਜਨਵਰੀ 2024: ਭਾਰਤੀ ਟੀਮ ਨੇ ਅਫਗਾਨਿਸਤਾਨ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਦੂਜੇ ਸੁਪਰ ਓਵਰ (Super overs) ‘ਚ ਜਿੱਤ ਲਿਆ । ਇਸ ਜਿੱਤ ਨਾਲ ਭਾਰਤ ਨੇ ਸੀਰੀਜ਼ 3-0 ਨਾਲ ਜਿੱਤ ਲਈ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤੀਜੇ ਟੀ-20 ‘ਚ ਉਤਸ਼ਾਹ ਦੀ ਸਿਖਰ ਦੇਖਣ ਨੂੰ ਮਿਲੀ। ਅੰਤਰਰਾਸ਼ਟਰੀ ਟੀ-20 ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੋ ਸੁਪਰ ਓਵਰ ਖੇਡੇ ਗਏ।

ਪਹਿਲਾ ਅਤੇ ਦੂਜਾ ਟੀ-20 ਛੇ ਵਿਕਟਾਂ ਨਾਲ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਤੀਜੇ ਟੀ-20 ਵਿੱਚ ਅਫਗਾਨਿਸਤਾਨ ਨੂੰ ਡਬਲ ਸੁਪਰ ਓਵਰ ਵਿੱਚ ਹਰਾਇਆ। ਰੋਹਿਤ ਸ਼ਰਮਾ ਦੀਆਂ ਨਾਬਾਦ 121 ਦੌੜਾਂ ਅਤੇ ਰਿੰਕੂ ਸਿੰਘ ਦੀਆਂ ਅਜੇਤੂ 69 ਦੌੜਾਂ ਦੀ ਬਦੌਲਤ ਭਾਰਤ ਨੇ ਨਿਰਧਾਰਤ 20 ਓਵਰਾਂ ਵਿਚ ਚਾਰ ਵਿਕਟਾਂ ‘ਤੇ 212 ਦੌੜਾਂ ਬਣਾਈਆਂ ਸਨ।

ਜਵਾਬ ‘ਚ ਅਫਗਾਨਿਸਤਾਨ ਦੀ ਟੀਮ ਵੀ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 212 ਦੌੜਾਂ ਹੀ ਬਣਾ ਸਕੀ। ਮੈਚ ਟਾਈ ਹੋ ਗਿਆ ਅਤੇ ਸੁਪਰ ਓਵਰ ਤੱਕ ਪਹੁੰਚ ਗਿਆ। ਪਹਿਲੇ ਸੁਪਰ ਓਵਰ ਵਿੱਚ ਦੋਵੇਂ ਟੀਮਾਂ ਨੇ 16-16 ਦੌੜਾਂ ਬਣਾਈਆਂ। ਦੂਜੇ ਸੁਪਰ ਓਵਰ (Super overs) ਵਿੱਚ ਭਾਰਤ ਦੀਆਂ 11 ਦੌੜਾਂ ਦੇ ਜਵਾਬ ਵਿੱਚ ਅਫਗਾਨਿਸਤਾਨ ਇੱਕ ਦੌੜਾਂ ਹੀ ਬਣਾ ਸਕਿਆ ਅਤੇ ਭਾਰਤ ਨੇ ਮੈਚ ਜਿੱਤ ਲਿਆ।

Exit mobile version