Site icon TheUnmute.com

IND v ZIM: ਟੀ-20 ਵਿਸ਼ਵ ਕੱਪ ‘ਚ 6 ਨਵੰਬਰ ਨੂੰ ਭਾਰਤ ਤੇ ਜ਼ਿੰਬਾਬਵੇ ਹੋਣਗੇ ਆਹਮੋ-ਸਾਹਮਣੇ

IND v ZIM

ਚੰਡੀਗੜ੍ਹ 04 ਨੰਬਰ 2022: ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਟੀ-20 ਵਿਸ਼ਵ ਕੱਪ ਦਾ 42ਵਾਂ ਮੈਚ ਐਤਵਾਰ (6 ਨਵੰਬਰ) ਨੂੰ ਮੈਲਬੋਰਨ ‘ਚ ਖੇਡਿਆ ਜਾਵੇਗਾ। ਭਾਰਤ ਦਾ ਇਹ ਸੁਪਰ-12 ਦੌਰ ਦਾ ਆਖ਼ਰੀ ਮੈਚ ਹੋਵੇਗਾ। ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਪਹਿਲੀ ਵਾਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਕ ਪਾਸੇ ਭਾਰਤੀ ਟੀਮ ਇਸ ਸਮੇਂ ਸ਼ਾਨਦਾਰ ਫਾਰਮ ‘ਚ ਚੱਲ ਰਹੀ ਹੈ ਤਾਂ ਦੂਜੇ ਪਾਸੇ ਜ਼ਿੰਬਾਬਵੇ ਉਤਰਾਅ-ਚੜ੍ਹਾਅ ਕਰਨ ‘ਚ ਮਾਹਰ ਹੈ। ਅਜਿਹੇ ‘ਚ ਟੀਮ ਇੰਡੀਆ ਨੂ ਉਸ ਦੇ ਖਿਲਾਫ ਸਾਵਧਾਨ ਰਹਿਣਾ ਹੋਵੇਗਾ।ਟੀ-20 ਵਿਸ਼ਵ ਕੱਪ ਦੇ ਇਤਿਹਾਸ ‘ਚ ਪਹਿਲੀ ਵਾਰ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਭਾਰਤ ਜ਼ਿੰਬਾਬਵੇ ਦੇ ਖ਼ਿਲਾਫ ਛੇ ਸਾਲ ਬਾਅਦ ਟੀ-20 ਖੇਡੇਗਾ |

ਭਾਰਤੀ ਟੀਮ ਚਾਰ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ ਹੈ। ਉਹ ਸੈਮੀਫਾਈਨਲ ‘ਚ ਪਹੁੰਚਣ ਲਈ ਜਿੱਤ ਦੀ ਤਲਾਸ਼ ‘ਚ ਹੈ। ਜੇਕਰ ਟੀਮ ਇੰਡੀਆ ਦਾ ਮੈਚ ਮੀਂਹ ਕਾਰਨ ਰੱਦ ਹੁੰਦਾ ਹੈ ਤਾਂ ਵੀ ਉਹ ਸੱਤ ਅੰਕਾਂ ਨਾਲ ਅੱਗੇ ਹੋ ਜਾਵੇਗੀ। ਇਸ ਦੇ ਨਾਲ ਹੀ ਜ਼ਿੰਬਾਬਵੇ ਖਿਲਾਫ ਹਾਰ ਤੋਂ ਬਾਅਦ ਟੀਮ ਟੂਰਨਾਮੈਂਟ ਤੋਂ ਵੀ ਬਾਹਰ ਹੋ ਸਕਦੀ ਹੈ। ਜ਼ਿੰਬਾਬਵੇ ਪਹਿਲਾਂ ਹੀ ਚਾਰ ਮੈਚਾਂ ਵਿੱਚ ਤਿੰਨ ਅੰਕਾਂ ਨਾਲ ਬਾਹਰ ਹੈ।

Exit mobile version