ਚੰਡੀਗੜ੍ਹ, 29 ਮਾਰਚ 2023: ਅੰਮ੍ਰਿਤਸਰ (Amritsar) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਰਦ-ਗਿਰਦ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ | ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ ’ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਡੀਸੀਪੀ ਅਤੇ ਏਡੀਸੀਪੀ ਪੱਧਰ ਦੇ ਅਧਿਕਾਰੀ ਖ਼ੁਦ ਸੜਕ ’ਤੇ ਚੈਕਿੰਗ ਕਰ ਰਹੇ ਹਨ। ਇਸਦੇ ਨਾਲ ਹੀ ਡੀਸੀਪੀ ਪਰਮਿੰਦਰ ਭੰਡਾਲ ਖ਼ੁਦ ਸਾਰੇ ਰਸਤਿਆਂ ਦੀ ਚੈਕਿੰਗ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਦਿੱਤੇ 24 ਘੰਟੇ ਦਾ ਅਲਟੀਮੇਟ ਪੂਰਾ ਹੋਣ ਤੋਂ ਬਾਅਦ ਪੁਲਿਸ ਚੌਕਸੀ ਵਧਾਈ ਹੈ | ਦੂਜੇ ਪਾਸੇ ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦਰਬਾਰ ਸਾਹਿਬ ਜਾ ਸਕਦਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੀ ਗ੍ਰਿਫਤਾਰੀ ਦੇ ਸਕਦਾ ਹੈ |