Site icon TheUnmute.com

ਬੀਬੀਸੀ ਦੇ ਦਫ਼ਤਰਾਂ ‘ਚ ਇਨਕਮ ਟੈਕਸ ਦਾ ‘ਸਰਵੇਖਣ ਆਪ੍ਰੇਸ਼ਨ’ ਦੂਜੇ ਦਿਨ ਵੀ ਜਾਰੀ

BBC

ਚੰਡੀਗੜ੍ਹ,15 ਫਰਵਰੀ 2022: ਬੀਬੀਸੀ (BBC) (ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ) ਇੰਡੀਆ’ ਵਿਰੁੱਧ ਆਮਦਨ ਕਰ ਵਿਭਾਗ ਦਾ ‘ਸਰਵੇਖਣ ਆਪ੍ਰੇਸ਼ਨ’ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ, ਕਿਉਂਕਿ ਆਈਟੀ ਅਧਿਕਾਰੀ ਸੰਗਠਨ ਦੇ ਇਲੈਕਟ੍ਰਾਨਿਕ ਅਤੇ ਕਾਗਜ਼-ਅਧਾਰਤ ਵਿੱਤੀ ਡੇਟਾ ਦੀ ਜਾਣਕਰੀ ਲੈ ਰਹੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਆਮਦਨ ਕਰ ਵਿਭਾਗ ਨੇ ਕਥਿਤ ਟੈਕਸ ਚੋਰੀ ਦੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਨੂੰ ਦਿੱਲੀ ਅਤੇ ਮੁੰਬਈ ਸਥਿਤ ਬੀਬੀਸੀ ਦਫ਼ਤਰਾਂ ਅਤੇ ਦੋ ਹੋਰ ਸੰਬੰਧਿਤ ਸਥਾਨਾਂ ‘ਤੇ ‘ਸਰਵੇਖਣ ਅਭਿਆਨ’ ਸ਼ੁਰੂ ਕੀਤਾ ਹੈ । ਆਮਦਨ ਕਰ ਵਿਭਾਗ ਦੇ ਅਧਿਕਾਰੀ ਬੀਤੇ ਦਿਨ ਮੰਗਲਵਾਰ ਸਵੇਰੇ ਕਰੀਬ 11.30 ਵਜੇ ਬੀਬੀਸੀ ਦਫ਼ਤਰ ਪਹੁੰਚੇ ਅਤੇ ਉਹ ਅਜੇ ਵੀ ਉੱਥੇ ਮੌਜੂਦ ਹਨ।

ਟੈਕਸ ਅਧਿਕਾਰੀ ਬੀਬੀਸੀ (BBC) ਦੇ ਵਿੱਤ ਅਤੇ ਕੁਝ ਹੋਰ ਵਿਭਾਗਾਂ ਦੇ ਸਟਾਫ ਨਾਲ ਗੱਲ ਕਰ ਰਹੇ ਹਨ, ਜਦੋਂ ਕਿ ਦੂਜੇ ਸਟਾਫ ਅਤੇ ਹੋਰ ਅਧਿਕਾਰੀਆਂ ਨੂੰ ਮੰਗਲਵਾਰ ਰਾਤ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਕੰਪਿਊਟਰਾਂ ਅਤੇ ਮੋਬਾਈਲਾਂ ਦੇ ‘ਕਲੋਨ’ ਬਣਾਏ ਗਏ ਹਨ।

ਇਹ ਕਾਰਵਾਈ ਬੀਬੀਸੀ ਵੱਲੋਂ ਦੋ ਭਾਗਾਂ ਵਾਲੀ ਡਾਕੂਮੈਂਟਰੀ ‘ਇੰਡੀਆ: ਦਿ ਮੋਦੀ ਸਵਾਲ’ ਨੂੰ ਪ੍ਰਸਾਰਿਤ ਕਰਨ ਤੋਂ ਹਫ਼ਤੇ ਬਾਅਦ ਆਈ ਹੈ। ਇਸ ਸਰਵੇਖਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਵਿਰੋਧੀ ਪਾਰਟੀਆਂ ਵਿਚਾਲੇ ਸਿਆਸੀ ਮਾਹੌਲ ਵੀ ਭਖ ਗਿਆ ਹੈ । ਜਿੱਥੇ ਵਿਰੋਧੀ ਧਿਰ ਨੇ ਇਸ ਕਦਮ ਦੀ ਨਿੰਦਾ ਕੀਤੀ ਹੈ, ਉੱਥੇ ਹੀ ਭਾਜਪਾ ਨੇ ਬੀਬੀਸੀ ‘ਤੇ ਭਾਰਤ ਵਿਰੁੱਧ “ਜ਼ਹਿਰੀਲੀ” ਰਿਪੋਰਟਿੰਗ ਕਰਨ ਦਾ ਦੋਸ਼ ਲਗਾਇਆ ਹੈ।

‘ਬੀਬੀਸੀ ਨਿਊਜ਼ ਪ੍ਰੈਸ ਟੀਮ’ ਨੇ ਮੰਗਲਵਾਰ ਰਾਤ 10.26 ਵਜੇ ਟਵੀਟ ਕੀਤਾ, “ਆਮਦਨ ਕਰ ਅਧਿਕਾਰੀ ਇਸ ਸਮੇਂ ਨਵੀਂ ਦਿੱਲੀ ਅਤੇ ਮੁੰਬਈ ਵਿੱਚ ਬੀਬੀਸੀ ਦਫ਼ਤਰਾਂ ਵਿੱਚ ਹਨ ਅਤੇ ਅਸੀਂ ਪੂਰਾ ਸਹਿਯੋਗ ਕਰ ਰਹੇ ਹਾਂ।” ਅਸੀਂ ਉਮੀਦ ਕਰਦੇ ਹਾਂ ਕਿ ਇਸ ਸਥਿਤੀ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।

Exit mobile version