The Central Board of Direct Taxes

Rajasthan: ਆਮਦਨ ਕਰ ਵਿਭਾਗ ਨੇ ਰਾਜਸਥਾਨ ‘ਚ ਦੋ ਗਰੁੱਪਾਂ ‘ਤੇ ਕੀਤੀ ਛਾਪੇਮਾਰੀ

ਚੰਡੀਗੜ੍ਹ 28 ਦਸੰਬਰ 2021: ਆਮਦਨ ਕਰ ਵਿਭਾਗ ਨੇ ਰਾਜਸਥਾਨ (Rajasthan) ‘ਚ ਇਲੈਕਟ੍ਰੀਕਲ ਉਪਕਰਨ ਬਣਾਉਣ ਅਤੇ ਕਰਜ਼ਾ ਦੇਣ ਦੇ ਕਾਰੋਬਾਰ ‘ਚ ਲੱਗੇ ਦੋ ਗਰੁੱਪਾਂ ‘ਤੇ ਛਾਪੇਮਾਰੀ ਦੌਰਾਨ 300 ਕਰੋੜ ਰੁਪਏ ਦੀ ਬੇਹਿਸਾਬੀ ਆਮਦਨ (income ) ਦਾ ਪਤਾ ਲਗਾਇਆ ਹੈ। ਸੀਬੀਡੀਟੀ (CBDT) ਨੇ ਮੰਗਲਵਾਰ ਨੂੰ ਕਿਹਾ ਕਿ ਛਾਪੇਮਾਰੀ 22 ਦਸੰਬਰ ਨੂੰ ਹੋਈ ਸੀ ਅਤੇ ਜੈਪੁਰ, ਮੁੰਬਈ ਅਤੇ ਹਰਿਦੁਆਰ ਵਿੱਚ ਸਥਿਤ ਦੋ ਅਣਪਛਾਤੇ ਸਮੂਹਾਂ ਦੇ ਲਗਭਗ 50 ਟਿਕਾਣਿਆਂ ਦੀ ਤਲਾਸ਼ੀ ਲਈ ਗਈ ਸੀ। ਕੇਂਦਰੀ ਪ੍ਰਤੱਖ ਕਰ ਬੋਰਡ (CBDT) ਨੇ ਇਕ ਬਿਆਨ ‘ਚ ਕਿਹਾ, ”ਜਬਤ ਕੀਤੇ ਗਏ ਸਬੂਤਾਂ ਦੇ ਸ਼ੁਰੂਆਤੀ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਕਈ ਇਕਾਈਆਂ ਸਵਿੱਚਾਂ, ਤਾਰਾਂ, ਐਲ.ਈ.ਡੀਜ਼ ਆਦਿ ਦੇ ਨਿਰਮਾਣ ਦੇ ਕਾਰੋਬਾਰ ‘ਚ ਲੱਗੀਆਂ ਹੋਈਆਂ ਹਨ। ਉਹ ਟੈਕਸਯੋਗ ਆਮਦਨ ਨੂੰ ਘਟਾਉਣ ਲਈ ਜਾਅਲੀ ਖਰਚਿਆਂ ਦਾ ਦਾਅਵਾ ਕਰ ਰਹੇ ਹਨ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਮੂਹ ਦੇ ਇੱਕ ਮੁੱਖ ਵਿਅਕਤੀ ਨੇ 55 ਕਰੋੜ ਰੁਪਏ ਦੀ ਅਣਦੱਸੀ ਆਮਦਨ ਨੂੰ ਸਵੀਕਾਰ ਕੀਤਾ ਅਤੇ ਇਸ ‘ਤੇ ਟੈਕਸ ਅਦਾ ਕਰਨ ਦੀ ਪੇਸ਼ਕਸ਼ ਕੀਤੀ।

ਸੀਬੀਡੀਟੀ ਨੇ ਕਿਹਾ ਕਿ ਇੱਕ ਹੋਰ ਸਮੂਹ ਦੇ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਜ਼ਿਆਦਾਤਰ ਕਰਜ਼ੇ ਨਕਦ ਵਿੱਚ ਦਿੱਤੇ ਗਏ ਸਨ ਅਤੇ ਉੱਚੀ ਵਿਆਜ ਦਰ ਵਸੂਲੀ ਗਈ ਸੀ। ਉਨ੍ਹਾਂ ਕਿਹਾ, ”ਇਸ ਧੰਦੇ ਨਾਲ ਜੁੜੇ ਵਿਅਕਤੀਆਂ ਦੀ ਆਮਦਨ ਦੀ ਰਿਟਰਨ ‘ਚ ਨਾ ਤਾਂ ਅਗਾਊਂ ਕਰਜ਼ੇ ਅਤੇ ਨਾ ਹੀ ਇਸ ‘ਤੇ ਹੋਏ ਵਿਆਜ ਦਾ ਖੁਲਾਸਾ ਕੀਤਾ ਗਿਆ ਹੈ।” ਉਨ੍ਹਾਂ ਕਿਹਾ ਕਿ ਇਸ ਗਰੁੱਪ ਦੀ ਅਣਦੱਸੀ ਰਕਮ 150 ਕਰੋੜ ਰੁਪਏ ਤੋਂ ਵੱਧ ਦੀ ਆਮਦਨ (income ) ਦੇ ਸਬੂਤ ਮਿਲੇ ਹਨ। ਵਿਭਾਗ ਨੇ ਦੋਵਾਂ ਗਰੁੱਪਾਂ ਦੀ 17 ਕਰੋੜ ਰੁਪਏ ਦੀ ਨਕਦੀ ਅਤੇ ਗਹਿਣੇ ਵੀ ਜ਼ਬਤ ਕੀਤੇ ਹਨ।

Scroll to Top