Site icon TheUnmute.com

ਇਨਕਮ ਟੈਕਸ ਵਿਭਾਗ ਵੱਲੋਂ ਲੁਧਿਆਣਾ ਦੀ ਗੁਰਮੇਲ ਮੈਡੀਕਲ ਦੀਆਂ ਦੁਕਾਨਾਂ ਤੇ ਦਫ਼ਤਰਾਂ ‘ਚ ਛਾਪੇਮਾਰੀ

Gurmel Medical

ਚੰਡੀਗੜ੍ਹ 24 ਅਗਸਤ 2022: ਲੁਧਿਆਣਾ ਵਿੱਚ ਦਵਾਈਆਂ ਲੁਧਿਆਣਾ ਵੱਡੀ ਕੰਪਨੀ ਗੁਰਮੇਲ ਮੈਡੀਕਲ (Gurmel Medical) ਦੀਆਂ ਵੱਖ-ਵੱਖ ਦੁਕਾਨਾਂ ਅਤੇ ਦਫ਼ਤਰਾਂ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਟੀਮ ਦੇ ਨਾਲ ਸੀਆਰਪੀਐਫ ਦੀ ਵੱਡੀ ਟੁਕੜੀ ਵੀ ਮੌਜੂਦ ਹੈ। ਗੁਰਮੇਲ ਮੈਡੀਕਲ ਦੇ ਮੁੱਖੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਹਨ |

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ ਤੋਂ ਇਹ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਪਿੰਡੀ ਗਲੀ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਨਕਮ ਟੈਕਸ ਨੇ ਇੱਥੋਂ ਦੇ ਗੁਰਮੇਲ ਮੈਡੀਕਲ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੀਆਂ 40-50 ਗੱਡੀਆਂ ਪਹੁੰਚੀਆਂ ਹਨ |

Exit mobile version