ਚੰਡੀਗੜ੍ਹ 19 ਦਸੰਬਰ 2022: ਪੰਜਾਬੀ ਗਾਇਕ ਵੀ ਹੁਣ ਇਨਕਮ ਟੈਕਸ ਵਿਭਾਗ ਦੀ ਰਡਾਰ ‘ਤੇ ਹਨ | ਇਨਕਮ ਟੈਕਸ ਵਿਭਾਗ ਨੇ ਪੰਜਾਬੀ ਗਾਇਕ ਰਣਜੀਤ ਬਾਵਾ (Ranjit Bawa) ਦੇ ਘਰ ਰੇਡ ਕੀਤੀ ਹੈ | ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਰਣਜੀਤ ਬਾਵਾ ਦੇ 4 ਟਿਕਾਣਿਆਂ ਉੱਤੇ ਰੇਡ ਕੀਤੀ ਹੈ | ਇਨਕਮ ਟੈਕਸ ਵਲੋਂ ਰਣਜੀਤ ਬਾਵਾ ਦੇ ਘਰ ਪਿੰਡ ਬਟਾਲਾ ਵਿਖੇ ਰੇਡ ਕੀਤੀ ਜਾ ਰਹੀ ਹੈ | ਇਨ੍ਹਾਂ ਵਿਚੋਂ ਇੱਕ ਉਹਨਾਂ ਦੇ ਪੀਏ ਡਿਪਟੀ ਵੋਹਰਾ ਦੇ ਘਰ ਵੀ ਰੇਡ ਕੀਤੀ ਗਈ ਹੈ | ਇਸ ਦੇ ਨਾਲ ਨਾਲ ਬਾਵਾ ਦੇ ਚੰਡੀਗੜ੍ਹ ਦਫਤਰ ‘ਚ ਵੀ ਛਾਪੇਮਾਰੀ ਚੱਲ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਰਣਜੀਤ ਬਾਵਾ ਵਲੋਂ ਕਿਸਾਨੀ ਸੰਘਰਸ਼ ‘ਚ ਦਿੱਤੇ ਲੱਖਾਂ ਰੁਪਏ ਦਾਨ ਨੂੰ ਲੈ ਕੇ ਕੀਤੀ ਜਾ ਰਹੀ ਹੈ |
ਨਵੰਬਰ 23, 2024 12:38 ਪੂਃ ਦੁਃ