July 5, 2024 12:12 am
National Air Quality Index

Delhi: ਹਵਾ ਪ੍ਰਦੂਸ਼ਣ ਕਾਰਨ ਦਿੱਲੀ ਦੇ ਚਾਂਦਨੀ ਚੌਂਕ ਸਮੇਤ ਕਈ ਇਲਾਕੇ ਰੈੱਡ ਜ਼ੋਨ ‘ਚ ਸ਼ਾਮਲ

ਚੰਡੀਗੜ੍ਹ 11 ਦਸੰਬਰ 2021: ਦੇਸ਼ ਰਾਜਧਾਨੀ ਦਿੱਲੀ (Delhi) ‘ਚ ਹਵਾ ਪ੍ਰਦੂਸ਼ਣ (Air pollution) ਰੁਕਣ ਦਾ ਨਾਂ ਨਹੀਂ ਲੈ ਰਿਹਾ। ਦਿੱਲੀ ‘ਚ ਸਰਦੀ ਵਧਣ ਦੇ ਨਾਲ ਹੀ ਪ੍ਰਦੂਸ਼ਣ ਦਾ ਪੱਧਰ ਵੀ ਵੱਧਦਾ ਜਾ ਰਿਹਾ ਹੈ। ਦਿੱਲੀ ਦੇ ਕਈ ਇਲਾਕੇ ਅੱਜ ਸਵੇਰੇ ਹਵਾ ਪ੍ਰਦੂਸ਼ਣ (Air pollution) ਕਾਰਨ ਮੁੜ ਰੈੱਡ ਜ਼ੋਨ ਵਿੱਚ ਆ ਗਏ ਹਨ। ਇਨ੍ਹਾਂ ਵਿਚੋਂ ਕੁੱਝ ਇਲਾਕੇ ਅਜਿਹੇ ਵੀ ਹਨ, ਜਿੱਥੇ ਕਾਫੀ ਭੀੜ-ਭੜੱਕਾ ਰਹਿੰਦਾ ਹੈ, ਇਹ ਇਲਾਕੇ ‘ਚ ਬਾਹਰਲੇ ਸੂਬਿਆਂ ਤੋਂ ਵੀ ਲੋਕ ਇੱਥੇ ਆਉਂਦੇ-ਜਾਂਦੇ ਹਨ। ਅਜਿਹੇ ‘ਚ ਇਨ੍ਹਾਂ ਲੋਕਾਂ ਨੂੰ ਪ੍ਰਦੂਸ਼ਣ ਕਾਰਨ ਸਾਹ ਲੈਣ ‘ਚ ਤਕਲੀਫ ਹੋਰ ਰਹੀ ਹੈ | ਇਸਦੇ ਨਾਲ-ਨਾਲ ਹੋਰ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (Central Pollution Control Board) ਦੇ ਨੈਸ਼ਨਲ ਏਅਰ ਕੁਆਲਿਟੀ ਇੰਡੈਕਸ (National Air Quality Index) ਮੁਤਾਬਕ ਸ਼ਨੀਵਾਰ ਸਵੇਰੇ 11 ਵਜੇ ਦਿੱਲੀ (Delhi) ਦੀ ਹਵਾ ਕਾਫੀ ਖ਼ਰਾਬ ਸਥਿਤੀ ‘ਤੇ ਪਹੁੰਚ ਗਈ ਹੈ। ਦਿੱਲੀ ਦਾ ਆਨੰਦ ਵਿਹਾਰ ਖੇਤਰ ਸਵੇਰੇ ਰੈੱਡ ਜ਼ੋਨ ਵਿੱਚ ਹੈ ਅਤੇ ਇੱਥੇ ਇੱਕ ਪ੍ਰਮੁੱਖ ਪ੍ਰਦੂਸ਼ਕ ਪੀਐਮ 2.5 ਦੀ ਮਾਤਰਾ ਔਸਤਨ 327 ਤੱਕ ਪਹੁੰਚ ਗਈ ਹੈ। ਜਦੋਂ ਕਿ ਪੀਐਮ 10 ਦੀ ਮਾਤਰਾ 317 ਹੈ, ਪਰ ਕਈ ਵਾਰ ਇਹ ਆਪਣੀ ਵੱਧ ਤੋਂ ਵੱਧ ਮਾਤਰਾ 454 ਤੱਕ ਪਹੁੰਚ ਜਾਂਦੀ ਹੈ। ਹਾਲਾਂਕਿ ਆਨੰਦ ਵਿਹਾਰ ਹੀ ਅਜਿਹਾ ਇਲਾਕਾ ਨਹੀਂ ਹੈ ਜਿੱਥੇ ਹਵਾ ਖਰਾਬ ਹੈ, ਸਗੋਂ ਦਿੱਲੀ ਦਾ ਸਭ ਤੋਂ ਭੀੜ-ਭੜੱਕਾ ਵਾਲਾ ਇਲਾਕਾ ਚਾਂਦਨੀ ਚੌਕ ਵੀ ਇਸ ਤੋਂ ਵੀ ਮਾੜੀ ਹਾਲਤ ‘ਚ ਹੈ।
ਸੀਪੀਸੀਬੀ (CPCB) ਮੁਤਾਬਕ ਚਾਂਦਨੀ ਚੌਕ (Chandni Chowk) ਵਿੱਚ ਪੀਐਮ 2.5 ਦੀ ਔਸਤ ਮਾਤਰਾ 343 ਦਰਜ ਕੀਤੀ ਗਈ ਹੈ, ਜੋ ਕਿ ਹਵਾ ਦੀ ਹਾਲਤ ਬਹੁਤ ਖ਼ਰਾਬ ਹੈ। ਜਦਕਿ ਇਸ ਦੀ ਵੱਧ ਤੋਂ ਵੱਧ ਵਾਲੀਅਮ 446 ਤੱਕ ਪਹੁੰਚ ਗਈ ਹੈ |ਇਸਦੇ ਨਾਲ ਹੀ ਜਹਾਂਗੀਰ ਪੁਰੀ ,ਮੇਜਰ ਧੁਨਚੰਦ ਨੈਸ਼ਨਲ ਸਟੇਡੀਅਮ ਦੇ ਆਲੇ-ਦੁਆਲੇ ,ਪੰਜਾਬੀ ਬਾਗ ਤੇ ਅਸ਼ੋਕ ਵਿਹਾਰ ਰੋਡ ਆਦਿ ਇਲਾਕੇ ਸ਼ਾਮਿਲ ਹਨ