Site icon TheUnmute.com

ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ

ਸੀਜੀਸੀ ਲਾਂਡਰਾਂ

ਮੋਹਾਲੀ, 23 ਅਪ੍ਰੈਲ 2024: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, (ਸੀਜੀਸੀ) ਲਾਂਡਰਾਂ ਵਿਖੇ ਸੈਂਟਰ ਫਾਰ ਬੌਧਿਕ ਸੰਪਦਾ ਨਾਮਕ ਬੌਧਿਕ ਸੰਪੱਤੀ ਅਧਿਕਾਰ (ਆਈਪੀਆਰ) ਸੈੱਲ ਸਥਾਪਿਤ ਕੀਤਾ ਗਿਆ। ਇਸ ਸੈੱਲ ਦਾ ਮੁੱਖ ਉਦੇਸ਼ ਆਪਣੇ ਵਿਦਿਆਰਥੀ ਅਤੇ ਫੈਕਲਟੀ ਮੈਂਬਰਾਂ ਦੇ ਵਿਲੱਖਣ ਵਿਚਾਰਾਂ ਅਤੇ ਨਵੀਨਤਾਕਾਰੀ ਕਾਢਾਂ ਨੂੰ ਕਾਨੂੰਨੀ ਤੌਰ ’ਤੇ ਸੁਰੱਖਿਅਤ ਕਰਨਾ ਹੈ। ਇਸ ਆਈਪੀਆਰ ਸੈੱਲ ਦਾ ਉਦਘਾਟਨ ਅੱਜ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਨਾਲ ਡਾ.ਪੀਐਨ ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਰੁਚੀ ਸਿੰਗਲਾ, ਡਾਇਰੈਕਟਰ ਆਰ ਐਂਡ ਡੀ, ਸੀਜੀਸੀ ਲਾਂਡਰਾਂ, ਪ੍ਰੋ.(ਡਾ.) ਦਿਨੇਸ਼ ਅਰੋੜਾ, ਆਈਪੀਆਰ ਹੈੱਡ, ਸੀਜੀਸੀ ਲਾਂਡਰਾਂ, ਸੰਸਥਾ ਦੇ ਸਾਰੇ ਡੀਨ ਅਤੇ ਡਾਇਰੈਕਟਰ ਆਦਿ ਵੀ ਮੌਜੂਦ ਸਨ।ਏਸੀਆਈਸੀ ਰਾਈਸ ਐਸੋਸੀਏਸ਼ਨ, ਸੀਜੀਸੀ ਲਾਂਡਰਾ ਅਤੇ ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਦੇ ਸਹਿਯੋਗ ਨਾਲ ਸਥਾਪਿਤ ਇਸ ਆਈਪੀਆਰ ਸੈੱਲ ਨੂੰ ਪੀਐਸਸੀਐਸਟੀ ਵੱਲੋਂ 50,000 ਰੁਪਏ ਦੀ ਗ੍ਰਾਂਟ ਵੀ ਦਿੱਤੀ ਗਈ ਹੈ।

ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਨਵੇਂ ਸਥਾਪਿਤ ਕੀਤੇ ਗਏ ਕੇਂਦਰ ਨੂੰ ਸੀਜੀਸੀ ਪਰਿਵਾਰ ਨੂੰ ਸਮਰਪਿਤ ਕਰਦਿਆਂ ਇਸ ਪਹਿਲਕਦਮੀ ਲਈ ਸੀਜੀਸੀ ਦੀ ਟੀਮ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਬੌਧਿਕ ਸੰਪਦਾ ਲਈ ਕੇਂਦਰ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਸੀਜੀਸੀ ਦੇ ਯੁਵਾ ਖੋਜਕਾਰਾਂ ਅਤੇ ਉੱਦਮੀਆਂ ਲਈ ਬਹੁਤ ਲਾਭਦਾਇਕ ਹੋਵੇਗਾ ਜੋ ਆਪਣੀ ਨਵੀਨਤਾਕਾਰੀ ਕਾਢਾਂ ਅਤੇ ਵਿਚਾਰਾਂ ਨੂੰ ਆਈਪੀਆਰ ਕਾਨੂੰਨਾਂ ਦੇ ਤਹਿਤ ਸੁਰੱਖਿਅਤ ਰੱਖ ਸਕਦੇ ਹਨ। ਇਸ ਦੇ ਨਾਲ ਹੀ ਇਹ ਸੈੱਲ ਉਨ੍ਹਾਂ ਨੂੰ ਬੌਧਿਕ ਸੰਪੱਤੀ ਅਧਿਕਾਰਾਂ ਦੀ ਮਹੱਤਤਾ ਬਾਰੇ ਵਧੇਰੇ ਜਾਗਰੂਕ ਹੋਣ ਅਤੇ ਆਪਣੇ ਵਿਚਾਰਾਂ ਨੂੰ ਪੇਟੈਂਟ ਕਰਵਾਉਣ ਲਈ ਵੀ ਉਤਸ਼ਾਹਿਤ ਕਰੇਗਾ।

ਆਈਪੀਆਰ ਕਾਨੂੰਨ ਵੱਲੋਂ ਸੁਰੱਖਿਅਤ ਵਿਸ਼ੇਸ਼ ਅਧਿਕਾਰਾਂ ਦਾ ਅਜਿਹਾ ਸਮੂਹ ਹੈ ਜੋ ਇੱਕ ਨਿਸ਼ਚਿਤ ਸਮੇਂ ਲਈ ਇਨੋਵੇਟਰਾਂ/ਰਚਨਾਕਾਰੀਆਂ ਨੂੰ ਉਹਨਾਂ ਦੀਆਂ ਰਚਨਾਵਾਂ ਲਈ ਪ੍ਰਦਾਨ ਕੀਤੇ ਜਾਂਦੇ ਹਨ। ਇਹ ਅਧਿਕਾਰ ਇਨੋਵੇਟਰਾਂ ਦੇ ਵਿਚਾਰਾਂ ਜਾਂ ਕਾਢਾਂ ਨੂੰ ਵਿਲੱਖਣ ਰੱਖ ਕੇ ਉਨ੍ਹਾਂ ਨੂੰ ਸਕਸ਼ਮ ਬਣਾਉਂਦਾ ਹੈ (ਸ਼ਕਤੀ ਪ੍ਰਦਾਨ ਕਰਦਾ ਹੈ) ਅਤੇ ਰਚਨਾਵਾਂ ਦੀ ਨਕਲ ਕੀਤੇ ਜਾਣ ਤੋਂ ਰੋਕਦਾ ਹੈ।ਇਸ ਦੇ ਨਾਲ ਹੀ ਇਹ ਇਨੋਵੇਟਰਾਂ ਨੂੰ ਪ੍ਰਤੀਯੋਗੀ ਲਾਭ ਅਤੇ ਵਪਾਰਕ ਸਫਲਤਾ ਪ੍ਰਦਾਨ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ।

ਸੀਜੀਸੀ ਦਾ ਬੌਧਿਕ ਸੰਪਦਾ ਕੇਂਦਰ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਆਈਪੀਆਰ ਕਾਨੂੰਨਾਂ ਬਾਰੇ ਸਲਾਹ ਅਤੇ ਮਾਰਗਦਰਸ਼ਨ ਲੈਣ ਅਤੇ ਉਨ੍ਹਾਂ ਵੱਲੋਂ ਖੋਜਕਾਰਾਂ/ਇਨੋਵੇਟਰਾਂ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਅਤੇ ਪੇਟੈਂਟ ਫਾਈਲ ਕਰਨ ਦੀ ਪ੍ਰਕਿਿਰਆ ਬਾਰੇ ਹੋਰ ਜਾਣਨ ਦੇ ਯੋਗ ਬਣਾਏਗਾ। ਸੈੱਲ ਸਾਰੇ ਸਬੰਧਤ ਹਿੱਸੇਦਾਰਾਂ ਨੂੰ ਬੌਧਿਕ ਸੰਪੱਤੀ ਕਾਨੂੰਨਾਂ, ਕਾਪੀਰਾਈਟਸ ਅਤੇ ਉਨ੍ਹਾਂ ਦੀਆਂ ਖੋਜਾਂ/ਰਚਨਾਵਾਂ ਨੂੰ ਪੇਟੈਂਟ ਕਰਵਾਉਣ ਦੇ ਫਾਇਦਿਆਂ ਤੋਂ ਜਾਣੂ ਕਰਵਾਉਣ ਲਈ ਵਰਕਸ਼ਾਪਾਂ ਅਤੇ ਜਾਗਰੂਕਤਾ ਸੈਸ਼ਨਾਂ ਦਾ ਆਯੋਜਨ ਵੀ ਕਰੇਗਾ। ਜ਼ਿਕਰਯੋਗ ਹੈ ਕਿ ਸੀਜੀਸੀ ਲਾਂਡਰਾਂ ਨੇ 2,300 ਤੋਂ ਵੱਧ ਪੇਟੈਂਟ ਫਾਈਲ ਕੀਤੇ ਹਨ ਅਤੇ ਆਫਿਸ ਆਫ ਦ ਕੰਟਰੋਲਰ ਜਨਰਲ ਆਫ ਪੇਟੈਂਟਸ, ਡਿਜ਼ਾਈਨ, ਟ੍ਰੇਡਮਾਰਕਸ ਅਤੇ ਭੂਗੋਲਿਕ ਸੂਚਕਾਂ, ਭਾਰਤ ਸਰਕਾਰ ਦੇ ਤਹਿਤ ਲਗਾਤਾਰ ਪੰਜ ਸਾਲ ਚੋਟੀ ਦੇ 10 ਪੇਟੈਂਟ ਫਾਈਲ ਕਰਨ ਵਾਲੇ ਅਕਾਦਮਿਕ ਅਦਾਰਿਆਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਮਾਨਤਾ ਪ੍ਰਾਪਤੀ ਲਈ ਜਾਣਿਆ ਜਾਂਦਾ ਹੈ।

ਇਸ ਮੌਕੇ ਡਾ.ਰੁਚੀ ਸਿੰਗਲਾ, ਡਾਇਰੈਕਟਰ ਆਰ ਐਂਡ ਡੀ, ਸੀਜੀਸੀ ਲਾਂਡਰਾ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਅਸੀਂ ਸੀਜੀਸੀ ਲਾਂਡਰਾਂ ਵਿਖੇ ਨਵੀਨਤਾ ਅਤੇ ਕਾਢਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ ਅਤੇ ਏਸੀਆਈਸੀ ਰਾਈਸ ਐਸੋਸੀਏਸ਼ਨ ਦੇ ਜ਼ਰੀਏ ਉੱਦਮਤਾ ਦੇ ਖੇਤਰ ਨੂੰ ਬੜਾਵਾ ਦੇਣ ਲਈ ਸਭ ਤੋਂ ਅੱਗੇ ਰਹੇ ਹਾਂ, ਜਿਸ ਨੇ 63 ਤੋਂ ਜ਼ਿਆਦਾ ਸਟਾਰਟਅੱਪਸ ਦੇ ਇਨਕਿਊਬੇਸ਼ਨ ਦੀ ਸੁਵਿਧਾ ਮੁਹੱਈਆ ਕਰਵਾਈ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਟੈਂਟ ਫਾਇਲਿੰਗ ਪ੍ਰਕਿਰਿਆ ਵਿੱਚ ਨਵੀਨਤਾਕਾਰਾਂ ਦੀ ਸਹਾਇਤਾ ਕਰਨ ਤੋਂ ਇਲਾਵਾ ਸੈੱਲ ਵੱਲੋਂ ਗ੍ਰਾਟ ਕੀਤੇ ਗਏ ਪੇਟੈਂਟਾਂ ਦੇ ਵਪਾਰੀਕਰਨ ’ਤੇ ਵੀ ਧਿਆਨ ਦਿੱਤਾ ਜਾਵੇਗਾ।

Exit mobile version