Atal Bridge

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਹਿਮਦਾਬਾਦ ‘ਚ ਅਟਲ ਪੁਲ ਦਾ ਉਦਘਾਟਨ

ਚੰਡੀਗੜ੍ਹ 27 ਅਗਸਤ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ਨੀਵਾਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਾਬਰਮਤੀ ਨਦੀ ਉੱਤੇ ਬਣੇ ਅਟਲ ਪੁਲ (Atal Bridge) ਦਾ ਉਦਘਾਟਨ ਕੀਤਾ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਸਾਬਰਮਤੀ ਰਿਵਰਫਰੰਟ ‘ਤੇ ਆਯੋਜਿਤ ਖਾਦੀ ਉਤਸਵ ਪ੍ਰੋਗਰਾਮ ‘ਚ ਇੱਕ ਇਕੱਠ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਪੁਲ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਕਿ ਕੀ ਅਟਲ ਪੁਲ ਸ਼ਾਨਦਾਰ ਨਹੀਂ ਲੱਗ ਰਿਹਾ ? ਆਓ ਜਾਣਦੇ ਹਾਂ ਸਾਬਰਮਤੀ ਨਦੀ ‘ਤੇ ਬਣੇ ਫੁੱਟ ਓਵਰ ਬ੍ਰਿਜ ਬਾਰੇ ਮਹੱਤਵਪੂਰਨ ਗੱਲਾਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਸ਼ਹਿਰ ਵਿੱਚ ਸਾਬਰਮਤੀ ਨਦੀ ਉੱਤੇ ਸਿਰਫ਼ ਪੈਦਲ ਚੱਲਣ ਵਾਲੇ ਅਟਲ ਪੁਲ ਦਾ ਉਦਘਾਟਨ ਕੀਤਾ। ਨਗਰ ਨਿਗਮ ਨੇ ਇਸ ਦਾ ਨਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦੇ ਨਾਂ ‘ਤੇ ਰੱਖਿਆ ਹੈ। ਇਹ ਪੁਲ ਲਗਭਗ 300 ਮੀਟਰ ਲੰਬਾ ਅਤੇ ਮੱਧ ਵਿੱਚ 14 ਮੀਟਰ ਚੌੜਾ ਹੈ |

Scroll to Top