Site icon TheUnmute.com

ਡਾ. ਬਲਬੀਰ ਸਿੰਘ ਵੱਲੋਂ ਪਿੰਡ ਕੁਰੜੀ ‘ਚ 50 ਬਿਸਤਰਿਆਂ ਵਾਲੇ ਮਲਟੀਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ

Dr. Balbir Singh

ਮੋਹਾਲੀ, 01 ਜੁਲਾਈ 2024: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਪਿੰਡ ਕੁਰੜੀ ‘ਚ 50 ਬਿਸਤਰਿਆਂ ਵਾਲੇ ਮਲਟੀਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੀਤਾ ਹੈ | ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਦੇ ਖੁੱਲ੍ਹਣ ਤੋਂ ਬਾਅਦ ਸਥਾਨਕ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਇਲਾਜ ਲਈ ਪ੍ਰੇਸ਼ਾਨ ਨਹੀਂ ਆਵੇਗੀ ਅਤੇ ਇੱਥੇ ਮਰੀਜ਼ਾਂ ਦਾ ਮੁਫ਼ਤ ਇਲਾਜ ਵੀ ਹੋਵੇਗਾ।

ਇਸ ਦੌਰਾਨ ਕੁਝ ਨਿੱਜੀ ਹਸਪਤਾਲਾਂ ਚ ਬੇਸਮੈਂਟ ਨੂੰ ਕਮਰਸੀਅਲ ਵਰਤੋਂ ਨੂੰ ਲੈ ਕੇ ਕੀਤੇ ਸਵਾਲ ‘ਤੇ ਸਿਹਤ ਮੰਤਰੀ (Dr. Balbir Singh) ਨੇ ਕਿਹਾ ਕਿ ਇਹ ਗਮਾਡਾ ਤੇ ਨਗਰ ਨਿਗਮ ਦੇ ਅਧਿਕਾਰ ਖੇਤਰ ‘ਚ ਆਉਂਦਾ ਹੈ ,ਪਰ ਵੀ ਇਸ ਮਾਮਲੇ ਦਾ ਨੋਟਿਸ ਲੈਣਗੇ | ਉਨ੍ਹਾਂ ਸ ਸੰਬੰਧੀ ਵਿਧਾਇਕ ਕੁਲਵੰਤ ਸਿੰਘ ਨਾਲ ਗੱਲਬਾਤ ਕੀਤੀ ਜਾਵੇਗੀ ।

ਹਾਲਾਂਕਿ ਇਸ ਮੁੱਦੇ ਸਬੰਧੀ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਵਿਧਾਨ ਸਭਾ ‘ਚ ਸਵਾਲ ਵੀ ਚੁੱਕਿਆ ਸੀ । ਜਿਸ ਉਪਰੰਤ ਗਮਾਡਾ ਵੱਲੋਂ ਇਸ ਅਤੇ ਹੋਰ ਮੁੱਖ ਹਸਪਤਾਲ ਨੂੰ ਨੋਟਿਸ ਜਾਰੀ ਕਰਕੇ ਹਦਾਇਤ ਕੀਤੀ ਸੀ ਕਿ ਇਹ ਬੇਸਮੈਂਟਾਂ ਨੂੰ ਪਾਰਕਿੰਗਾਂ ਲਈ ਹੀ ਵਰਤਿਆ ਜਾਵੇ ਨਾ ਕਿ ਹਸਪਤਾਲ ਦੇ ਕਮਰਸ਼ੀਲ ਕੰਮਾਂ ਲਈ।

Exit mobile version