ਚੰਡੀਗੜ੍ਹ 06 ਦਸੰਬਰ 2022: ਪੱਛਮੀ ਬੰਗਾਲ ‘ਚ ਵੱਖਰੇ ਕਾਮਤਾਪੁਰ ਸੂਬੇ (Kamtapur state) ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਰੇਲ ਰੋਕੋ ਅੰਦੋਲਨ ਤੇਜ਼ ਹੋ ਗਿਆ ਹੈ | ਮੰਗਲਵਾਰ ਨੂੰ ਉੱਤਰੀ ਬੰਗਾਲ ‘ਚ ਰੇਲ ਮਾਰਗ ‘ਤੇ ਵਿਘਨ ਪੈਣ ਕਾਰਨ ਇੱਥੇ ਕਈ ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਹੈ, ਜਿਸਦੇ ਚੱਲਦੇ ਯਾਤਰੀਆਂ ਵੀ ਖੱਜਲ-ਖੁਆਰ ਹੋਏ । ਦੱਸਿਆ ਜਾ ਰਿਹਾ ਹੈ ਕਿ ਅੰਦੋਲਨ ਕਾਰਨ ਕੋਲਕਾਤਾ ਜਾ ਰਹੀ ਕੰਚਨਜੰਧਾ ਐਕਸਪ੍ਰੈਸ ਮੋਇਨਾਗੁੜੀ ਵਿਖੇ ਫਸ ਗਈ। ਇਸ ਤੋਂ ਇਲਾਵਾ ਹੋਰ ਟਰੇਨਾਂ ਵੀ ਪ੍ਰਭਾਵਿਤ ਹੋਣ ਦੀ ਸੂਚਨਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਅੰਦੋਲਨਕਾਰੀ ਸੰਗਠਨ ਨੇ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ ਦੇ ਮੋਇਨਾਗੁੜੀ ਵਿਖੇ ਰੇਲ ਮਾਰਗ ਨੂੰ ਪ੍ਰਭਾਵਿਤ ਹੋਇਆ ਹੈ । ਇਸ ਕਾਰਨ ਕਈ ਘੰਟੇ ਆਵਾਜਾਈ ਪ੍ਰਭਾਵਿਤ ਰਹੀ। ਨਾਰਥ ਈਸਟ ਫਰੰਟੀਅਰ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ 6 ਵਜੇ ਤੋਂ ਸਵੇਰੇ 10.25 ਵਜੇ ਤੱਕ ਕੰਮਕਾਜ ਪ੍ਰਭਾਵਿਤ ਰਿਹਾ। ਦੂਜੇ ਪਾਸੇ ਕਾਮਤਾਪੁਰ ਸੂਬਾਈ ਮੰਗ ਮੰਚ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਮਾਮਲਾ ਕੇਂਦਰ ਅਤੇ ਰਾਜ ਸਰਕਾਰਾਂ ਦੇ ਧਿਆਨ ਵਿੱਚ ਲਿਆਉਣ ਲਈ ਰੇਲ ਰੋਕੋ ਅੰਦੋਲਨ ਦਾ ਸਹਾਰਾ ਲਿਆ ਹੈ।