ਚੰਡੀਗ੍ਹੜ 13 ਸਤੰਬਰ 2022: ਪੱਛਮੀ ਬੰਗਾਲ (West Bengal) ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਹਲਚਲ ਸ਼ੁਰੂ ਹੋ ਗਈ ਹੈ। ਭਾਜਪਾ (BJP) ਆਗੂਆਂ ਨੇ ਇੱਕ ਵਾਰ ਫਿਰ ਮਮਤਾ ਬੈਨਰਜੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਦਰਅਸਲ, ਪ੍ਰਦੇਸ਼ ਭਾਜਪਾ ਨੇ ਆਪਣੇ ਦਿੱਗਜ ਨੇਤਾਵਾਂ ਦੀ ਅਗਵਾਈ ‘ਚ ਨਾਬੰਨਾ ਮੁਹਿੰਮ ਚਲਾਈ ਹੈ, ਜਿਸ ‘ਚ ਸਾਰੇ ਵਰਕਰ ਸੂਬਾ ਸਕੱਤਰੇਤ ਨਬਾਨ ਵੱਲ ਮਾਰਚ ਕਰ ਰਹੇ ਹਨ।
ਇਸ ਦੌਰਾਨ ਤਾਜ਼ਾ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਰਾਣੀਗੰਜ ਰੇਲਵੇ ਸਟੇਸ਼ਨ ਦੇ ਬਾਹਰ ਭਾਜਪਾ ਵਰਕਰ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਹੈ। ਇਸ ਤੋਂ ਬਾਅਦ ਪੁਲਿਸ ਨੇ ਕਈ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਦੱਸ ਦੇਈਏ ਕਿ ਭਾਜਪਾ ਨੇ ਇਸ ਮੁਹਿੰਮ ਲਈ ਪੁਲਿਸ ਤੋਂ ਇਜਾਜ਼ਤ ਨਹੀਂ ਲਈ ਸੀ।
ਭਾਜਪਾ (BJP) ਨੇਤਾ ਅਤੇ ਬੰਗਾਲ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਿਪਕਸ਼ ਸੁਵੇਂਦੂ ਅਧਿਕਾਰੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਇਹ ਸਾਰੇ ਨਾਬਨ ਮਾਰਚ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਸੁਵੇਂਦੂ ਨੇ ਕਿਹਾ ਕਿ ਇਹ ਸ਼ਾਂਤੀਪੂਰਨ ਅੰਦੋਲਨ ਹੈ ਜੋ ਭ੍ਰਿਸ਼ਟਾਚਾਰ ਅਤੇ ਬੇਰੋਜ਼ਗਾਰੀ ਵਿਰੁੱਧ ਕੱਢਿਆ ਜਾ ਰਿਹਾ ਹੈ |
ਉਨ੍ਹਾਂ ਕਿਹਾ ਕਿ ਬੰਗਾਲ ਦੇ ਲੋਕ ਮਮਤਾ ਦੇ ਨਾਲ ਨਹੀਂ ਹਨ, ਇਸ ਲਈ ਉਹ ਉੱਤਰੀ ਕੋਰੀਆ ਵਾਂਗ ਬੰਗਾਲ ਵਿੱਚ ਤਾਨਾਸ਼ਾਹੀ ਕਰ ਰਹੀ ਹੈ। ਸੁਵੇਂਦੂ ਤੋਂ ਇਲਾਵਾ ਰਾਹੁਲ ਸਿਨਹਾ ਅਤੇ ਲਾਕੇਟ ਚੈਟਰਜੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਸੋਮਵਾਰ ਦੇਰ ਸ਼ਾਮ ਰਾਜ ਪੁਲਿਸ ਨੇ ਭਾਜਪਾ ਦੀ ਨਾਬੰਨਾ ਮੁਹਿੰਮ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਅਤੇ ਬੰਗਾਲ ਭਾਜਪਾ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ।