ਚੰਡੀਗੜ੍ਹ, 14 ਜੂਨ 2024: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਜੰਮੂ-ਕਸ਼ਮੀਰ ‘ਚ ਅਤਿ+ਵਾਦੀ ਹਮਲਿਆਂ ਤੋਂ ਬਾਅਦ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ। ਰਿਆਸੀ ‘ਚ ਸ਼ਰਧਾਲੂਆਂ ਦੀ ਬੱਸ ‘ਤੇ ਹੋਏ ਹਮਲੇ ਸਮੇਤ ਕਈ ਹਮਲਿਆਂ ‘ਤੇ ਚਰਚਾ ਕੀਤੀ।
ਇਸਦੇ ਨਾਲ ਹੀ ਅਮਿਤ ਸ਼ਾਹ (Amit Shah) ਨੇ 16 ਜੂਨ ਨੂੰ ਉੱਚ ਪੱਧਰੀ ਬੈਠਕ ਵੀ ਸੱਦੀ ਹੈ। ਬੈਠਕ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ, ਫੌਜ ਅਤੇ ਸੀਆਰਪੀਐੱਫ ਦੇ ਉੱਚ ਅਧਿਕਾਰੀ ਅਤੇ ਹੋਰ ਸ਼ਾਮਲ ਹੋਣਗੇ।
ਹਮਲਿਆਂ ਵਿੱਚ ਨੌਂ ਸ਼ਰਧਾਲੂ ਅਤੇ ਇੱਕ ਸੀਆਰਪੀਐਫ ਜਵਾਨ ਦੀ ਮੌਤ ਹੋ ਗਈ ਸੀ ਅਤੇ ਸੱਤ ਸੁਰੱਖਿਆ ਕਰਮਚਾਰੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਕਠੂਆ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਸ਼ੱਕੀ ਪਾਕਿਸਤਾਨੀ ਦਹਿ+ਸ਼ਤ+ਗਰਦ ਵੀ ਮਾਰੇ ਗਏ। ਉਨ੍ਹਾਂ ਕੋਲੋਂ ਵੱਡੀ ਮਾਤਰਾ ‘ਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।