TheUnmute.com

ਲੋਕ ਰੋਹ ਨੂੰ ਧਿਆਨ ਵਿੱਚ ਰੱਖਦਿਆਂ ਮਾਨ ਸਰਕਾਰ ਨੇ ਮੱਤੇਵਾੜਾ ਪ੍ਰੋਜੈਕਟ ਕੀਤਾ ਰੱਦ

ਚੰਡੀਗੜ੍ਹ 11 ਜੁਲਾਈ 2022: ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਮੱਤੇਵਾੜਾ ਪ੍ਰਾਜੈਕਟ (Mattewara project) ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਮੱਤੇਵਾੜਾ ਪ੍ਰਾਜੈਕਟ ਰੱਦ ਕੀਤਾ ਜਾਵੇਗਾ |ਮਾਨ ਸਰਕਾਰ ਨੇ ਲੋਕ ਰੋਹ ਨੂੰ ਧਿਆਨ ਵਿੱਚ ਰੱਖਦਿਆਂ ਮੱਤੇਵਾੜਾ ਪ੍ਰੋਜੈਕਟ ਰੱਦ ਕੀਤਾ ਹੈ |

ਪੰਜਾਬ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ‘ਚ ਇਹ ਅਹਿਮ ਫੈਸਲਾ ਲਿਆ ਗਿਆ | ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਤਲੁਜ ਦੇ ਨਾਲ ਲੱਗਦੇ ਲੁਧਿਆਣਾ ਦੇ ਸੇਖੋਵਾਲ ਪਿੰਡ ਵਿੱਚ ਮੱਤੇਵਾੜਾ ਜੰਗਲ ‘ਚ ਇੱਕ ਮੈਗਾ ਇੰਟੈਗਰੇਟਿਡ ਟੈਕਸਟਾਈਲ ਰੀਜਨ ਅਤੇ ਐਪਰਲ ਪਾਰਕ ਸਥਾਪਤ ਪਾਰਕ ਸਥਾਪਤ ਕੀਤਾ ਜਾਣਾ ਸੀ | ਬੀਤੇ ਦਿਨ ਸਰਕਾਰ ਦੇ ਟੈਕਸਟਾਈਲ ਪਾਰਕ ਦੀ ਸਥਾਪਨਾ ਦੇ ਕਦਮ ਦਾ ਵਿਰੋਧ ਕਰਨ ਲਈ ਐਤਵਾਰ ਨੂੰ ਸਤਲੁਜ ਦੇ ਕੰਢੇ ਸਥਿਤ ਗੁਰਦੁਆਰੇ ਦੇ ਬਾਹਰ ਵੱਡੀ ਗਿਣਤੀ ਵਿੱਚ ਆਮ ਲੋਕ, ਸਿਆਸਤਦਾਨ, ਸਮਾਜਿਕ ਕਾਰਕੁਨ, ਕਿਸਾਨ ਆਗੂ, ਟਰੇਡ ਯੂਨੀਅਨ ਅਤੇ ਵਾਤਾਵਰਣ ਪ੍ਰੇਮੀ ਸ਼ਾਮਲ ਹੋਏ ਸਨ ।

Mattewara project

Exit mobile version