July 5, 2024 6:10 pm
Amritsar

2018 ‘ਚ ਜੌੜਾ ਫਾਟਕ ਵਿਖੇ ਦੁਸਹਿਰੇ ਵਾਲੇ ਦਿਨ ਵਾਪਰੀ ਘਟਨਾ ਨੂੰ ਮੱਦੇਨਜ਼ਰ ਅੰਮ੍ਰਿਤਸਰ ‘ਚ 6 ਜਗ੍ਹਾ ‘ਤੇ ਹੋਵੇਗਾ ਰਾਵਣ ਦਹਿਨ

ਅੰਮ੍ਰਿਤਸਰ 04 ਅਕਤੂਬਰ 2022: 2018 ਦੇ ਵਿਖੇ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ ਜੌੜਾ ਫਾਟਕ ਤੇ ਦੁਸਹਿਰਾ ਦੇਖਣ ਆਏ 58 ਦੇ ਕਰੀਬ ਲੋਕਾਂ ਦੀ ਰੇਲ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਕਈ ਜਣੇ ਗੰਭੀਰ ਜ਼ਖਮੀ ਹੋ ਗਏ ਸਨ | ਅਜਿਹੀ ਘਟਨਾ ਦੁਬਾਰਾ ਅੰਮ੍ਰਿਤਸਰ ‘ਚ ਨਾ ਵਾਪਰੇ ਇਸ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਵੱਲੋਂ ਹਰ ਸਾਲ ਦੁਸਹਿਰੇ ਵਾਲੇ ਦਿਨ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ |

ਇਸ ਵਾਰ ਦੁਸਹਿਰੇ ਵਾਲੇ ਦਿਨ ਅੰਮ੍ਰਿਤਸਰ (Amritsar)  ਵਿਚ ਸਿਰਫ 6 ਵੱਖ ਪ੍ਰਮੁੱਖ ਥਾਵਾਂ ਦੇ ਉਪਰ ਹੀ ਰਾਵਣ ਦਹਿਨ ਕੀਤਾ ਜਾਵੇਗਾ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਡੀਸੀਪੀ ਲਾਈਨ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਇਸ ਬਾਰੇ ਜਿਸ ਥਾਂ ‘ਤੇ ਰਾਵਣ ਦਹਿਨ ਕੀਤਾ ਜਾਵੇਗਾ | ਉਸ ਜਗ੍ਹਾ ਤੇ ਏਡੀਸੀਪੀ ਰੈਂਕ ਦੇ ਪੁਲਿਸ ਅਧਿਕਾਰੀ ਤਾਇਨਾਤ ਰਹਿਣਗੇ ਅਤੇ ਇਸ ਵਾਰ ਵੱਡੀ ਗਿਣਤੀ ਵਿਚ ਲੇਡੀਜ਼ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਤਾਂ ਜੋ ਕਿ ਬੱਚਿਆਂ ਜਾਂ ਮਹਿਲਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ |

ਉਨ੍ਹਾਂ ਕਿਹਾ ਕਿ ਜੌੜਾ ਫਾਟਕ ਰੇਲ ਹਾਦਸੇ ਨੂੰ ਮੁੱਖ ਰੱਖਦੇ ਹੋਏ ਇਸ ਵਾਰ ਹਰੇਕ ਦੁਸਹਿਰਾ ਗਰਾਊਂਡ ਵਿਖੇ ਪੁਲਿਸ ਨਫਰੀ ਵਧਾਈ ਗਈ ਹੈ ਅਤੇ ਕਿਸੇ ਅਣਸੁਖਾਵੀਂ ਘਟਨਾ ਨਾ ਵਾਪਰੇ | ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਦੁਸਹਿਰਾ ਦਹਿਨ ਹੋਵੇ ਉਸ ਤੋਂ ਬਾਅਦ ਲੋਕ ਭੀੜ ਨਾ ਪਾਉਣ ਅਤੇ 10-15 ਮਿੰਟ ਦਾ ਇੰਤਜਾਰ ਕਰ ਕੇ ਵਾਰੀ ਸਿਰ ਦੁਸਹਿਰਾ ਗਰਾਊਂਡ ‘ਚੋਂ ਅੰਦਰ-ਬਾਹਰ ਆਉਣ ਤਾਂ ਜੋ ਕਿ ਭੀੜ ਵਿੱਚ ਜਦੋਂ ਵੀ ਕੋਈ ਨੁਕਸਾਨ ਨਾ ਹੋਵੇ |

ਜ਼ਿਕਰਯੋਗ ਹੈ ਕਿ 2018 ਵਿਚ ਜੌੜਾ ਫਾਟਕ ਵਿਖੇ ਦੁਸਹਿਰਾ ਦੇਖਣ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਤਾਂ ਇਸ ਦੌਰਾਨ ਬਹੁਤ ਸਾਰੇ ਲੋਕ ਰੇਲਵੇ ਲਾਈਨਾਂ ਦੇ ਉੱਪਰ ਖੜ੍ਹ ਕੇ ਦੁਸਹਿਰਾ ਦੇਖ ਰਹੇ ਸਨ | ਜਿਸ ਕਰਕੇ ਪਿੱਛੇ ਤੋਂ ਆਈ ਟ੍ਰੇਨ ਨੇ ਉਨ੍ਹਾਂ ਲੋਕਾਂ ਨੂੰ ਕੁਚਲ ਦਿੱਤਾ ਸੀ |