Site icon TheUnmute.com

ਗੁਰਦਾਸਪੁਰ ‘ਚ ਲੰਪੀ ਸਕਿਨ ਬਿਮਾਰੀ ਮੱਦੇਨਜ਼ਰ ਡਿਪਟੀ ਕਮਿਸ਼ਨਰ ਵਲੋਂ ਸਖ਼ਤ ਹਦਾਇਤਾਂ ਜਾਰੀ

lumpy skin disease

ਗੁਰਦਾਸਪੁਰ 22 ਅਗਸਤ 2022: ਪੰਜਾਬ ਭਰ ‘ਚ ਲੰਪੀ ਸਕਿਨ (lumpy skin disease) ਬਿਮਾਰੀ ਦੇ ਪ੍ਰਕੋਪ ਕਾਰਨ ਲਗਾਤਾਰ ਪਸ਼ੂਆਂ ਦੀ ਮੌਤ ਹੋ ਰਹੀ ਹੈ | ਜਿਸ ਦੇ ਚੱਲਦੇ ਫ਼ਤਹਿਗੜ੍ਹ ਚੂੜੀਆਂ ਦੀ ਗੋਪਾਲ ਗਊਸ਼ਾਲਾ ਵਿਚ ਗਾਵਾਂ, ਵੱਛੇ ਅਤੇ ਵੱਛੀਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਜਾਣਕਾਰੀ ਅਨੁਸਾਰ ਹੁਣ ਤੱਕ ਇੱਥੇ 8 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।

ਇਸ ਸਾਰੇ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਦਿਤੇ ਆਦੇਸ਼ਾ ਤੇ ਗਊਸ਼ਾਲਾ ਦੇ ਪ੍ਰਬੰਧਕਾਂ ਨਾਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਲੋਂ ਮੀਟਿੰਗ ਕੀਤੀਆਂ ਜਾ ਰਹੀਆਂ ਹਨ ਅਤੇ ਸਥਿਤੀ ਦਾ ਜਿਆਜਾ ਲਿਆ ਜਾ ਰਿਹਾ ਹੈ | ਫ਼ਤਹਿਗੜ੍ਹ ਚੂੜੀਆਂ ਦੇ ਐੱਸ.ਡੀ.ਐੱਮ ਵਿਕਰਮਜੀਤ ਸਿੰਘ ਪਾਂਡੇ, ਡਾ. ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਗੁਰਦਾਸਪੁਰ ਅਤੇ ਨਾਇਬ ਤਹਿਸੀਲਦਾਰ ਲਖਵਿੰਦਰ ਸਿੰਘ ਵੱਲੋਂ ਵੈਟਨਰੀ ਵਿਭਾਗ, ਨਗਰ ਕੌਂਸਲ ਅਤੇ ਗਊਂਸ਼ਾਲਾ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਮ੍ਰਿਤਕ ਗਾਵਾਂ ਨੂੰ ਦਫ਼ਨਾਉਣ ਲਈ ਜਗ੍ਹਾ ਦਾ ਜਾਇਜ਼ਾ ਲਿਆ |

ਪੁਲਿਸ ਸਮੇਤ ਵੱਖ-ਵੱਖ ਵਿਭਾਗਾਂ ਨੂੰ ਜਿੰਮੇਵਾਰੀ ਨਾਲ ਕੰਮ ਕਰਨ ਦੀਆਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮੁਸ਼ਕਿਲ ਆਉਂਦੀ ਹੈ, ਤਾਂ ਸਿੱਧਾ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ ਅਤੇ ਕਾਨੂੰਨ ਨੂੰ ਹੱਥ ਵਿਚ ਲੈਣ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮ੍ਰਿਤਕ ਗਾਂ ਨੂੰ ਦਫ਼ਨਾਉਣਾ ਹੈ ਤਾਂ ਸੁਰੱਖਿਆ ਪੱਖੋਂ ਪੁਲਿਸ ਪੂਰੇ ਪ੍ਰਬੰਧ ਕਰੇਗੀ ਅਤੇ ਸਿਵਲ ਅਧਿਕਾਰੀ ਮੌਕੇ ਤੇ ਨਾਲ ਖੜ੍ਹੇ ਹੋ ਕੇ ਇਸ ਕੰਮ ਨੂੰ ਪੂਰਾ ਕਰਨਗੇ। ਉਨ੍ਹਾਂ ਕਿਹਾ ਕਿ ਜੇ.ਸੀ.ਬੀ ਦੀ ਮਦਦ ਨਾਲ ਪੂਰੇ ਪ੍ਰਬੰਧਾਂ ਹੇਠ ਗਾਵਾਂ ਨੂੰ ਦਫ਼ਨਾਉਣ ਦਾ ਕੰਮ ਕੀਤਾ ਜਾਵੇਗਾ ਅਤੇ ਵੈਟਨਰੀ ਵਿਭਾਗ ਦੇ ਡਾਕਟਰ ਮੌਕੇ ਤੇ ਮੌਜੂਦ ਹੋਣਗੇ

Exit mobile version