July 4, 2024 6:46 pm
Faridkot Modern Jail

ਫ਼ਰੀਦਕੋਟ ਮਾਡਰਨ ਜ਼ੇਲ੍ਹ ਅੰਦਰੋਂ ਫ਼ੋਨ ਤੇ ਨਸ਼ਾ ਮਿਲਣ ਦੀਆਂ ਘਟਨਾ ਦੇ ਮੱਦੇਨਜਰ ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ

ਫ਼ਰੀਦਕੋਟ 31 ਅਗਸਤ 2022: ਵਿਵਾਦਾਂ ‘ਚ ਘਿਰੀ ਫ਼ਰੀਦਕੋਟ ਦੀ ਮਾਡਰਨ ਜ਼ੇਲ੍ਹ (Faridkot Modern Jail) ਅੰਦਰ ਬੰਦ ਕੈਦੀਆਂ ਤੋਂ ਲਾਗਾਤਰ ਮੋਬਾਇਲ ਫ਼ੋਨ ਅਤੇ ਨਸ਼ਾ ਮਿਲਣ ਦਾ ਸਿਲਸਿਲਾ ਜਾਰੀ ਹੈ, ਜਿਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤੀ ਅਪਨਾਉਣ ਦੇ ਚੱਲਦੇ ਅੱਜ ਫ਼ਰੀਦਕੋਟ ਦੀ ਜੇਲ੍ਹ ਦੇ ਆਲੇ ਦੁਆਲੇ ਦੇ ਇਲਾਕੇ ਅੰਦਰ ਥਾਣਾ ਸਦਰ ਮੁਖੀ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਵਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ ।

ਜੇਲ੍ਹ ਪ੍ਰਸ਼ਾਸਨ ਵਲੋਂ ਲਾਗਾਤਰ ਦਾਅਵਾ ਕੀਤਾ ਜਾ ਰਿਹਾ ਹੈ ਜੇਲ੍ਹ ਤੋਂ ਬਾਹਰ ਕੁੱਝ ਲੋਕਾਂ ਵੱਲੋਂ ਮੋਬਾਇਲ ਫ਼ੋਨ ਅਤੇ ਹੋਰ ਇਤਰਾਜ਼ ਯੋਗ ਸਮੱਗਰੀ ਜ਼ੇਲ੍ਹ ਅੰਦਰ ਸੁੱਟੀ ਜ਼ਾ ਰਹੀ ਹੈ | ਜਿਸ ਕਾਰਨ ਇਹ ਤਲਾਸ਼ੀ ਅਭਿਆਨ ਚਲਾਇਆ ਗਿਆ। ਗੌਰਤਲਬ ਹੈ ਕੇ ਕਰੀਬ ਇੱਕ ਮਹੀਨਾ ਪਹਿਲਾ ਜੇਲ੍ਹ ਗਾਰਦ ਵੱਲੋਂ ਤਿੰਨ ਬਾਇਕ ਸਵਾਰਾਂ ‘ਚੋ ਦੋ ਬਾਇਕ ਸਵਾਰਾਂ ਨੂੰ ਜੇਲ੍ਹ ਦੇ ਬਾਹਰੋਂ ਸਮਾਨ ਸੁੱਟਣ ਸਮੇਂ ਕਾਬੂ ਕੀਤਾ ਸੀ | ਜਦਕਿ ਇਨਾਂ ਦਾ ਇਕ ਸਾਥੀ ਜੇਲ੍ਹ ਗਾਰਦ ਦੇ ਜਵਾਨ ਦੀਆ ਅੱਖਾਂ ‘ਚ ਮਿਰਚਾਂ ਪਾ ਕੇ ਭੱਜਣ ‘ਚ ਸਫਲ ਹੋ ਗਿਆ ਸੀ।

ਇਸ ਤੋਂ ਇਲਾਵਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਨੂੰ ਵੀ ਜੇਲ੍ਹ ਅੰਦਰ ਨਸ਼ਾ ਅਤੇ ਮੋਬਾਇਲ ਫ਼ੋਨ ਸਪਲਾਈ ਕਰਨ ਸਮੇਂ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਵੀ ਜੇਲ੍ਹ ਅੰਦਰ ਬੰਦ ਕੈਦੀਆਂ ਕੋਲੋ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਬੰਦ ਨਹੀਂ ਹੋਇਆ।ਪਿਛਲੇ 15 ਦਿਨਾਂ ਅੰਦਰ ਹੀ ਜੇਲ੍ਹ ਅੰਦਰੋਂ ਤਲਾਸ਼ੀ ਦੋਰਾਨ 50 ਤੋਂ ਜਿਆਦਾ ਮੋਬਾਇਲ ਫ਼ੋਨ ਤੋਂ ਇਲਾਵਾ ਨਸ਼ਾ ਵੀ ਬਰਾਮਦ ਹੋ ਚੁੱਕਾ ਹੈ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰੋਂ ਲਾਗਾਤਰ ਮੋਬਾਇਲ ਫ਼ੋਨ ਮਿਲਣ ਦੀਆਂ ਘਟਨਾਵਾਂ ਦੇ ਚੱਲਦੇ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਤੇ ਅੱਜ ਕਰੀਬ 50 ਮੁਲਜ਼ਮਾਂ ਦੀ ਟੀਮ ਬਣਾ ਕੇ ਜੇਲ੍ਹ ਬਾਊਂਡਰੀ ਦੇ ਆਲੇ ਦੁਆਲੇ ਚੈਕਿੰਗ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਸ਼ੱਕੀ ਪੁਰਸ਼ਾਂ ਦੀ ਤਲਾਸ਼ੀ ਲਈ ਜ਼ਾ ਰਹੀ ਹੈ ਕਿਉਕਿ ਸ਼ੱਕ ਜਾਹਰ ਕੀਤਾ ਜਾ ਰਿਹਾ ਸੀ ਕਿ ਜੇਲ੍ਹ ਦੀ ਬਾਹਰੀ ਦੀਵਾਰ ਤੋਂ ਥ੍ਰੋਕਰਕੇ ਜੇਲ੍ਹ ਅੰਦਰ ਮੋਬਾਈਲ ਫ਼ੋਨ ਜਾਂ ਹੋਰ ਇਤਰਾਜ਼ ਯੋਗ ਸਮਾਨ ਸੁੱਟਿਆ ਜ਼ਾ ਰਿਹਾ ਹੈ ਜਿਸ ਕਾਰਨ ਇਹ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ।