Site icon TheUnmute.com

ਫ਼ਿਰੋਜਪੁਰ ਦੇ ਕਸਬਾ ਮਮਦੋਟ ‘ਚ ਕਬਾੜੀਏ ਦੀ ਚਮਕੀ ਕਿਸਮਤ, ਨਿਕਲੀ ਦੱਸ ਲੱਖ ਦੀ ਲਾਟਰੀ

ਫ਼ਿਰੋਜਪੁਰ

ਫ਼ਿਰੋਜਪੁਰ 05 ਨਵੰਬਰ 2022: ਜ਼ਿਲ੍ਹਾ ਫਿਰੋਜਪੁਰ ਦੇ ਬਲਾਕ ਮਮਦੋਟ ਵਿਖੇ ਰੇਹੜੀ ਤੇ ਕਬਾੜ ਦਾ ਕੰਮ ਕਰਨ ਵਾਲੇ ਕਬਾੜੀਏ ਦੀ ਉਸ ਵੇਲੇ ਕਿਸਮਤ ਚਮਕ ਗਈ, ਜਦੋਂ ਨਾਗਾਲੈਂਡ ਸਟੇਟ ਲਾਟਰੀ ਡੀਅਰ 100 ਸੁਪਰ ਰਾਹੀ 10 ਲੱਖ ਰੁਪਏ ਦਾ ਇਨਾਮ ਨਿਕਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਮਾਂ ਲਾਟਰੀ ਏਜੰਟ ਨੇ ਦੱਸਿਆ ਕਿ ਬੀਤੀ 3 ਤਾਰੀਖ਼ ਨੂੰ ਕਬਾੜ ਦਾ ਕੰਮ ਕਰਨ ਵਾਲੇ ਤਿਲਕ ਰਾਜ ਨਾਮ ਦੇ ਵਿਅਕਤੀ ਨੇ ਸਾਡੇ ਕੋਲੋਂ 6 ਲਾਟਰੀ ਦੀਆਂ ਟਿਕਟਾਂ ਖਰੀਦੀਆਂ ਸਨ। ਜਿਨ੍ਹਾਂ ਟਿਕਟਾਂ ਵਿਚੋਂ ਇਕ ਨੰਬਰ ‘ਤੇ ਦੱਸ ਲੱਖ ਰੁਪਏ ਦਾ ਇਨਾਮ ਨਿਕਲਿਆ ਹੈ।

ਜਿਸ ਨੂੰ ਲੈ ਕੇ ਅੱਜ ਕਬਾੜੀਏ ਤਿਲਕ ਰਾਜ ਦੇ ਘਰ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਕਬਾੜੀਏ ਤਿਲਕ ਰਾਜ ਨੇ ਦੱਸਿਆ ਹੈ ਕਿ ਆਪਣੀ ਪੋਤਰੀ ਨੂੰ ਚੀਜ਼ ਦਿਵਾਉਣ ਜਾ ਰਿਹਾ ਸੀ ਤਾਂ ਲਾਟਰੀਆਂ ਵਾਲੇ ਨੇ ਆਵਾਜ਼ ਮਾਰ ਕੇ ਲਾਟਰੀ ਪਾਉਣ ਲਈ ਕਿਹਾ ਤਾਂ ਮੈਂ ਛੇ ਲਾਟਰੀ ਟਿਕਟਾਂ ਖਰੀਦਿਆ ਸਨ । ਜਿਨ੍ਹਾਂ ਵਿੱਚੋਂ ਅੱਜ ਮੇਰੀ ਕੀਤੀ ਗਈ ਮਿਹਨਤ ਅਤੇ ਮੇਰੀ ਪੋਤਰੀ ਦੇ ਕਰਮਾਂ ਨੂੰ ਦੱਸ ਲੱਖ ਰੁਪਏ ਦਾ ਇਨਾਮ ਨਿਕਲਿਆ ਹੈ।

ਤਿਲਕ ਰਾਜ ਨੇ ਦੱਸਿਆ ਹੈ ਕਿ ਲੰਬੇ ਸਮੇਂ ਤੋਂ ਆਪਣੇ ਰੋਟੀ ਦੇ ਗੁਜ਼ਾਰੇ ਲਈ ਕਬਾੜ ਦਾ ਕੰਮ ਕਰਦਾ ਹਾਂ। ਕਾਮਯਾਬ ਹੋਣ ਲਈ ਪਹਿਲਾਂ ਫ਼ਿਲਮ ਇੰਡਸਟਰੀ ਵਿੱਚ ਵੀ ਕੰਮ ਕੀਤਾ ਤੇ ਲੋਕ ਡਾਊਨ ਦੌਰਾਨ ਪਿੰਡਾਂ ਵਿੱਚ ਸਬਜੀ ਵੇਚਣ ਦਾ ਵੀ ਕੰਮ ਕਰਦਾ ਰਿਹਾ, ਪਰ ਅੱਜ ਪ੍ਰਮਾਤਮਾ ਨੇ ਮੇਰੀ ਕੀਤੀ ਗਈ ਮਿਹਨਤ ਨੂੰ ਰੰਗ ਭਾਗ ਲਗਾਏ |ਉਨ੍ਹਾਂ ਕਿਹਾ ਕਿ ਮੈਂ ਪ੍ਰਮਾਤਮਾ ਦਾ ਸ਼ੁਕਰਗੁਜਾਰ ਹਾਂ ਜਿਨ੍ਹਾਂ ਨੇ ਮੇਰੇ ਗਰੀਬ ਦੀ ਫ਼ਰਿਆਦ ਸੁਣੀ ।

ਇਸ ਮੌਕੇ ਤਿਲਕ ਰਾਜ ਦੇ ਲੜਕੇ ਆਕਾਸ਼ ਨੇ ਕਿਹਾ ਹੈ ਕਿ ਘਰ ਦਾ ਗੁਜਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ, ਜਿਕਰਯੋਗ ਹੈ ਕਿ ਤਿਲਕ ਰਾਜ ਦਾ ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ | ਪਰਿਵਾਰ ਨੂੰ ਹੁਣ ਆਸ ਹੋਈ ਹੈ ਕਿ ਖੁਦ ਦਾ ਮਕਾਨ ਬਣੇਗਾ। ਗੁਆਂਢੀਆਂ ਵਲੋਂ ਤਿਲਕ ਰਾਜ ਦੇ ਘਰ ਪਹੁੰਚ ਕੇ ਵਧਾਈਆਂ ਦਿੱਤੀਆਂ ਜਾਂ ਰਹੀਆਂ ਹਨ।

Exit mobile version