Site icon TheUnmute.com

ਮਾਨਸਾ ‘ਚ 7 ​​ਸਬ-ਇੰਸਪੈਕਟਰਾਂ ਦੀ ਭਰਤੀ ‘ਚ 6 ਹਰਿਆਣਾ ਦੇ, ਕਾਂਗਰਸ ਤੇ ਅਕਾਲੀ ਦਲ ਨੇ ਘੇਰੀ ਮਾਨ ਸਰਕਾਰ

7 sub-inspectors

ਚੰਡੀਗੜ੍ਹ, 08 ਸਤੰਬਰ 2023: ਪੰਜਾਬ ਦੇ ਮਾਨਸਾ ਵਿੱਚ 7 ​​ਸਬ-ਇੰਸਪੈਕਟਰਾਂ ( 7 sub-inspectors) ਦੀ ਭਰਤੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਨ੍ਹਾਂ 7 ਸਬ-ਇੰਸਪੈਕਟਰਾਂ ਵਿੱਚੋਂ 6 ਹਰਿਆਣਾ ਦੇ ਹਨ। ਜਿਸ ‘ਤੇ ਹੁਣ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਵਿੱਚ ਲਿਖਿਆ ਗਿਆ ਹੈ ਕਿ ਇਨ੍ਹਾਂ ਸਾਰਿਆਂ ਨੂੰ ਸ਼ਨੀਵਾਰ ਨੂੰ ਜਲੰਧਰ ਵਿੱਚ ਨਿਯੁਕਤੀ ਪੱਤਰ ਦਿੱਤੇ ਜਾਣਗੇ। ਜਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਹਰਿਆਣਾ ਵਾਸੀ ਸੰਦੀਪ ਪੂਨੀਆ ਨੂੰ ਹੀ ਨਿਯੁਕਤੀ ਪੱਤਰ ਦੇਣਗੇ, ਬਾਕੀ 5 ਅਤੇ ਸਿਰਫ਼ ਇੱਕ ਪੰਜਾਬੀ ਸਬ-ਇੰਸਪੈਕਟਰ ਨੂੰ ਸੀਟ ‘ਤੇ ਹੀ ਨਿਯੁਕਤੀ ਪੱਤਰ ਸੌਂਪਿਆ ਜਾਵੇਗਾ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਦੋਂ ਤੁਸੀਂ ਪੰਜਾਬੀ ਨੌਜਵਾਨਾਂ ਦੀ ਭਰਤੀ ਨਹੀਂ ਕਰ ਸਕਦੇ, ਤਾਂ ਤੁਸੀਂ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਕਿਵੇਂ ਰੋਕੋਗੇ? ਹੈਰਾਨ ਕਰਨ ਵਾਲੀ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਵਿੱਚ ਭਰਤੀ ਕੀਤੇ ਗਏ 7 ਸਬ-ਇੰਸਪੈਕਟਰਾਂ (7 sub-inspectors) ਵਿੱਚੋਂ 6 ਹਰਿਆਣਾ ਦੇ ਹਨ। ਪਿਛਲੀਆਂ ਨਿਯੁਕਤੀਆਂ ਵਿੱਚ ਵੀ ਇਹੀ ਕਹਾਣੀ ਸੀ। ਲੱਖਾਂ ਨੌਕਰੀਆਂ ਦੇਣ ਦਾ ਵਾਅਦਾ ਕਰਨ ਤੋਂ ਬਾਅਦ ਵੀ ਤੁਹਾਡੀ ਸਰਕਾਰ ਸਾਡੇ ਨੌਜਵਾਨਾਂ ਨਾਲ ਵਿਤਕਰਾ ਕਰ ਰਹੀ ਹੈ।

ਇਸਦੇ ਨਾਲ ਹੀ ਪੰਜਾਬ ਕਾਂਗਰਸ ਦੇ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀ ਕਿ ਹਰਾ ਪੈਨ ਪੰਜਾਬੀਆਂ ਲਈ ਚੱਲੇਗਾ ਪਰ ਇਹ ਤਾਂ ਸਭ ਉਲਟ ਹੋ ਰਿਹਾ ਹੈ । ਇਸ ਸਬ-ਇੰਸਪੈਕਟਰ ਲਿਸਟ ਵਿੱਚ 6 ਹਰਿਆਣਾ ਤੋਂ ਅਤੇ ਇੱਕ ਪੰਜਾਬੀ ਹੈ । ਮੁੱਖ ਮੰਤਰੀ ਦੱਸਣ ਕਿ ਇਸ ਨਾਲ ਪੰਜਾਬੀ ਨੋਜਵਾਨਾਂ ਨੂੰ ਬਾਹਰ ਜਾਣ ਤੋਂ ਕਿਵੇਂ ਰੋਕਾਂਗੇ ? ਜੇਕਰ ਤੁਸੀ ਪੰਜਾਬ ਵਿੱਚ ਨੋਕਰੀਆਂ ਬਾਹਰ ਦੇ ਸੂਬੇ ਦੇ ਲੋਕਾਂ ਨੂੰ ਦੇਵੋਗੇ ਜਾਂ ਤੁਸੀਂ ਆਪਣੀ ਦੂਜੀ ਕਹੀ ਗੱਲ ਸਾਬਿਤ ਕਰ ਰਹੇ ਹੋ ਕਿ ਪੰਜਾਬ ਵਿੱਚ ਬਾਹਰ ਤੋਂ ਲੋਕ ਆਕੇ ਨੋਕਰੀ ਲਿਆ ਕਰਨਗੇ ?
ਇਹ ਕਿਹੋ ਜਿਹਾ ਬਦਲਾਵ ਹੈ?

Exit mobile version