ਚੰਡੀਗੜ੍ਹ,16 ਜੂਨ 2023: ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਕੁਸ਼ਤੀ ਫੈਡਰੇਸ਼ਨ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਪਹਿਲਵਾਨਾਂ ਦੀਆਂ ਕਈ ਮੰਗਾਂ ਵੀ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਕੀਤੇ ਕਈ ਵਾਅਦਿਆਂ ‘ਤੇ ਅਮਲ ਕੀਤਾ ਹੈ।
ਇਸ ਦੌਰਾਨ ਵਿਰੋਧ ਕਰ ਰਹੇ ਪਹਿਲਵਾਨਾਂ ਵਿਚਾਲੇ ਸਾਕਸ਼ੀ ਮਲਿਕ (Sakshi Malik) ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਨਾਬਾਲਗ ਪਹਿਲਵਾਨ ਦੇ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਕੈਂਸਲੇਸ਼ਨ ਰਿਪੋਰਟ ਦਾਇਰ ਕੀਤੇ ਜਾਣ ਤੋਂ ਬਾਅਦ ਆਪਣੀ ਗੱਲ ਰੱਖੀ ਹੈ। ਸਾਕਸ਼ੀ ਦਾ ਕਹਿਣਾ ਹੈ ਕਿ ਪੀੜਤਾ ਦੇ ਪਿਤਾ ਅਤੇ ਪਰਿਵਾਰ ‘ਤੇ ਕਾਫੀ ਦਬਾਅ ਸੀ। ਇਸ ਲਈ ਉਨ੍ਹਾਂ ਨੇ ਬਿਆਨ ਬਦਲ ਲਿਆ ਹੈ।
ਇਸਦੇ ਨਾਲ ਹੀ ਸਾਕਸ਼ੀ ਮਲਿਕ ਦਾ ਕਹਿਣਾ ਹੈ ਕਿ ਬ੍ਰਿਜਭੂਸ਼ਣ ਸ਼ਰਨ ਸਿੰਘ ਨੂੰ ਚਾਰਜਸ਼ੀਟ ‘ਚ ਦੋਸ਼ੀ ਠਹਿਰਾਇਆ ਗਿਆ ਹੈ। ਬਾਕੀ ਸਭ ਕੁਝ ਉਦੋਂ ਹੀ ਸਪੱਸ਼ਟ ਹੋਵੇਗਾ ਜਦੋਂ ਚਾਰਜਸ਼ੀਟ ਸਾਡੀ ਕਾਨੂੰਨੀ ਟੀਮ ਦੇ ਹੱਥ ਆਵੇਗੀ। ਫਿਰ ਉਹ ਸਪਸ਼ਟ ਤੌਰ ‘ਤੇ ਦੱਸ ਸਕੇਗਾ ਕਿ ਕਿਹੜੀਆਂ ਧਾਰਾਵਾਂ ਸ਼ਾਮਲ ਹਨ। ਉਸ ਅਨੁਸਾਰ ਹੀ ਅਗਲੀ ਰਣਨੀਤੀ ਬਣਾਈ ਜਾਵੇਗੀ।