July 2, 2024 6:34 pm
Rahul Gandhi

ਨੈਸ਼ਨਲ ਹੈਰਾਲਡ ਮਾਮਲੇ ‘ਚ ED ਨੇ ਰਾਹੁਲ ਗਾਂਧੀ ਨੂੰ ਭਲਕੇ ਫਿਰ ਪੇਸ਼ ਹੋਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ 14 ਜੂਨ 2022: ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਲਗਾਤਾਰ ਦੂਜੇ ਦਿਨ ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਤੋਂ ਪੁੱਛਗਿੱਛ ਜਾਰੀ ਰੱਖੀ ਹੈ। ਇਸ ਦੇ ਨਾਲ, ਏਜੰਸੀ ਨੇ ਉਸ ਨੂੰ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ। ਰਾਹੁਲ ਤੋਂ ਸੋਮਵਾਰ ਨੂੰ ਕਰੀਬ 10 ਘੰਟੇ ਪੁੱਛਗਿੱਛ ਕੀਤੀ ਗਈ।

ਰਾਹੁਲ ਗਾਂਧੀ ਰਾਤ 11.10 ਵਜੇ ਈਡੀ ਦਫ਼ਤਰ ਤੋਂ ਘਰ ਲਈ ਰਵਾਨਾ ਹੋਏ। ਇਸ ਦੌਰਾਨ ਈਡੀ ਦਫ਼ਤਰ ਦੇ ਬਾਹਰ ਕਾਂਗਰਸੀਆਂ ਦੀ ਭੀੜ ਲੱਗ ਗਈ। ਈਡੀ ਨੇ ਸੋਮਵਾਰ ਨੂੰ ਰਾਹੁਲ ਤੋਂ ਸਵੇਰੇ ਪਹਿਲੇ ਗੇੜ ਵਿੱਚ ਤਿੰਨ ਘੰਟੇ ਤੱਕ ਸਵਾਲ ਪੁੱਛੇ। ਇਸ ਤੋਂ ਬਾਅਦ ਲੰਚ ਬ੍ਰੇਕ ਦੌਰਾਨ ਰਾਹੁਲ ਸੋਨੀਆ ਗਾਂਧੀ ਨੂੰ ਮਿਲਣ ਹਸਪਤਾਲ ਪਹੁੰਚੇ ਸਨ । ਇੱਥੋਂ ਉਹ ਮੁੜ ਈਡੀ ਦਫ਼ਤਰ ਪਹੁੰਚਿਆ, ਜਿੱਥੇ ਉਸ ਤੋਂ ਦੂਜੇ ਦੌਰ ਵਿੱਚ ਪੁੱਛਗਿੱਛ ਕੀਤੀ ਗਈ।