July 7, 2024 5:13 pm
ਮੋਹਾਲੀ ਨਗਰ ਨਿਗਮ

ਮੋਹਾਲੀ ਨਗਰ ਨਿਗਮ ਦੀ ਮੀਟਿੰਗ ‘ਚ MLA ਸਮੇਤ 26 ਮੈਂਬਰਾਂ ਨੇ ਵਿਤ ਤੇ ਠੇਕਾ ਕਮੇਟੀ ਨੂੰ ਭੰਗ ਕਰਨ ਦੀ ਕੀਤੀ ਮੰਗ

ਚੰਡੀਗੜ੍ਹ 29 ਜੁਲਾਈ 2022: ਮੋਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਵਿਧਾਇਕ ਸਮੇਤ 26 ਮੈਂਬਰਾਂ ਨੇ ਮੋਹਾਲੀ ਕਾਰਪੋਰੇਸ਼ਨ ਦੀ ਵਿਤ ਤੇ ਠੇਕਾ ਕਮੇਟੀ ਨੂੰ ਦਿੱਤੇ ਵਿੱਤੀ ਅਧਿਕਾਰਾਂ ਦਾ ਵਿਰੋਧ ਕੀਤਾ ਅਤੇ F & CC ਦੀਆਂ ਸਾਰੀਆ ਤਾਕਤਾਂ ਵਾਪਸ ਲੈਣ ਦਾ ਲਿਖਤੀ ਨੋਟਿਸ ਦੇ ਦਿੱਤਾ ਗਿਆ ਹੈ |

ਇਸਦੇ ਸੰਬੰਧ ‘ਚ 26 ਮੈਂਬਰਾਂ ਵਲੋਂ ਐੱਸ ਐੱਸ ਨਗਰ ਦੇ ਕਮਿਸ਼ਨਰ ਨੂੰ ਲਿਖੀ ਚਿੱਠੀ ‘ਚ ਕਿਹਾ ਕਿ ਇਸ ਕਮੇਟੀ ਵਲੋਂ ਮਿਉਂਸੀਪਲ ਕੌਂਸਲਰਾਂ ਤੋਂ ਬਿਨਾਂ ਪੁੱਛੇ ਵਿਕਾਸ ਦੇ ਕਾਰਜਾਂ ਸੰਬੰਧੀ ਮਤੇ ਪਾਸ ਕੀਤੇ ਜਾਂਦੇ ਸਨ | ਇਨ੍ਹਾਂ ‘ਚ ਕੁਝ ਚਹੇਤੇ ਕੌਂਸਲਰਾਂ ਦੇ ਵਾਰਡਾਂ ਦੇ ਕੰਮ ਕਰਵਾਏ ਜਾਂਦੇ ਸਨ |

ਦੱਸਿਆ ਜਾ ਰਿਹਾ ਹੈ ਕਿ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਅਮਰਜੀਤ ਜੀਤੀ ਸਿੱਧੂ ਨੇ ਮੋਹਾਲੀ ਕਾਰਪੋਰੇਸ਼ਨ ਵਿੱਚ ਆਪਣੀ ਅਧਿਕਾਰਾਂ ਦੀ ਦੁਰਵਰਤੋਂ ਕਰਦਿਆਂ ਵਿਤ ਤੇ ਠੇਕਾ ਕਮੇਟੀ ਨੂੰ ਇੱਕ ਕਰੋੜ ਦੇ ਕੰਮਾਂ ਦੇ ਮਤੇ ਪਾਸ ਕਰਨ ਦੀ ਪਾਵਰ ਦਿੱਤੀ ਸੀ। ਜਿਸ ਨਾਲ ਹਾਊਸ ਦੀ ਮਰਿਆਦਾ ਭੰਗ ਕੀਤੀ ਗਈ ਹੈ | ਇਸ ਮੀਟਿੰਗ ਵਿੱਚ ਵਿਧਾਇਕ ਕੁਲਵੰਤ ਸਿੰਘ ਸਮੇਤ 48 ਹਾਜ਼ਰ ਸਨ। ਜਿੰਨ੍ਹਾਂ ਵਿੱਚੋਂ 26 ਮੈਂਬਰਾਂ ਵਲੋਂ ਵਿੱਤ ਤੇ ਠੇਕਾ ਕਮੇਟੀ ਭੰਗ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਐੱਸ ਐੱਸ ਨਗਰ ਦੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ |