ਐਲ.ਡੀ.ਮਿੱਤਲ

ਦੇਸ਼ ਦੇ ਅਮੀਰਾਂ ਦੀ ਸੂਚੀ ‘ਚ 82ਵੇਂ ਸਥਾਨ ‘ਤੇ ਪੰਜਾਬ ਦੇ ਉਦਯੋਗਪਤੀ ਐਲ.ਡੀ.ਮਿੱਤਲ

ਚੰਡੀਗੜ੍ਹ 29 ਅਕਤੂਬਰ 2022: ਫੋਬਰਜ਼ ਵਲੋਂ 2022 ਦੀ ਦੇਸ਼ ਦੇ 100 ਅਮੀਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ | ਇਸ ਸੂਚੀ ਵਿੱਚ ਪੰਜਾਬ ਦੇ ਉੱਘੇ ਉਦਯੋਗਪਤੀ ਅਤੇ ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐੱਲ.ਡੀ. ਮਿੱਤਲ ਨੂੰ ਇਸ ਵਾਰ ਵੀ ਦੇਸ਼ ਦੇ 100 ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ । ਐਲ.ਡੀ. ਮਿੱਤਲ (LD Mittal) 100 ਅਮੀਰ ਭਾਰਤੀਆਂ ਦੀ ਸੂਚੀ ਚ 82ਵੇਂ ਸਥਾਨ ‘ਤੇ ਹਨ। ਉਨ੍ਹਾਂ ਦੀ ਸੰਪਤੀ 2.31 ਬਿਲੀਅਨ ਅਮਰੀਕੀ ਡਾਲਰ ਹੈ। ਜ਼ਿਕਰਯੋਗ ਹੈ ਕਿ 2012 ਵਿੱਚ ਪਹਿਲੀ ਵਾਰ ਦੇਸ਼ ਦੇ ਪਹਿਲੇ 100 ਅਮੀਰਾਂ ਦੀ ਸੂਚੀ ‘ਚ ਸ਼ਾਮਲ ਹੋਣ ਵਾਲੇ 92ਵੇਂ ਸਾਲਾ ਐਲ. ਡੀ.ਮਿੱਤਲ ਪੰਜਾਬ ਦੇ ਅਜਿਹੇ ਪਹਿਲੇ ਉਦਯੋਗਪਤੀ ਹਨ, ਜੋ ਪਿਛਲੇ 11 ਸਾਲਾਂ ਤੋਂ ਇਸ ਸੂਚੀ ਵਿੱਚ ਸ਼ਾਮਲ ਹੋ ਰਹੇ ਹਨ।

ਸੋਨਾਲੀਕਾ ਗਰੁੱਪ ਦੇ ਮਾਲਕ ਐਲ. ਡੀ.ਮਿੱਤਲ ਬਾਰੇ :-

ਲਕਸ਼ਮਣ ਦਾਸ ਮਿੱਤਲ ਦਾ ਜਨਮ 5 ਨਵੰਬਰ 1930 ਨੂੰ ਮੋਗਾ ਜ਼ਿਲ੍ਹੇ (ਪੰਜਾਬ) ਦੇ ਪਿੰਡ ਭਿੰਡਰਕਾਲਾ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਹੁਕਮ ਚੰਦ ਅਗਰਵਾਲ ਮੰਡੀ ਵਿੱਚ ਅਨਾਜ ਦਾ ਵਪਾਰੀ ਸੀ। ਮਿੱਤਲ ਦਾ ਪਰਿਵਾਰ ਆਰਥਿਕ ਤੌਰ ‘ਤੇ ਆਮ ਵਾਂਗ ਸੀ। ਉਨ੍ਹਾਂ ਦੇ ਪਿਤਾ ਨੇ ਸਿੱਖਿਆ ਦੀ ਮਹੱਤਤਾ ਨੂੰ ਸਮਝਿਆ, ਇਸ ਲਈ ਉਹ ਆਪਣੇ ਪੁੱਤਰ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਦੇ ਸਨ। ਐਲ. ਡੀ.ਮਿੱਤਲ ਨੇ ਅੰਗਰੇਜ਼ੀ ਅਤੇ ਉਰਦੂ ਵਿੱਚ ਐਮ.ਏ. ਕੀਤੀ ਹੈ ਅਤੇ ਅੰਗਰੇਜ਼ੀ ਵਿੱਚ ਗੋਲਡ ਮੈਡਲ ਹਾਸਲ ਕੀਤਾ। ਉਰਦੂ ਵਿੱਚ ਵੀ ਉਨ੍ਹਾਂ ਚੰਗੇ ਅੰਕ ਸਨ। ਐਲ. ਡੀ.ਮਿੱਤਲ ਉਰਦੂ ਸਾਹਿਤ ਪੜ੍ਹਦਾ ਵੀ ਪੜ੍ਹਦੇ ਹਨ ਅਤੇ ਕਵਿਤਾਵਾਂ ਵੀ ਲਿਖਦੇ ਹਨ ।
ਮਿੱਤਲ ਦਾ ਮੰਤਰ ਹੈ ਕਿ ਅਸਫਲਤਾ ਤੋਂ ਹਾਰ ਨਹੀਂ ਮੰਨਣੀ ਚਾਹੀਦੀ। ਇਸ ਦੀ ਬਜਾਏ, ਆਪਣੀਆਂ ਗਲਤੀਆਂ ਤੋਂ ਸਿੱਖੋ ਅਤੇ ਅੱਗੇ ਵਧਦੇ ਰਹੋ।

ਐਲ. ਡੀ.ਮਿੱਤਲ ਦਾ ਟਰੈਕਟਰ ਦੀ ਦੁਨੀਆ ਵਿੱਚ ਕਦਮ

ਐਲ. ਡੀ.ਮਿੱਤਲ 1990 ਵਿੱਚ ਭਾਰਤੀ ਜੀਵਲ ਬੀਮਾ ਨਿਗਮ ਤੋਂ ਬਤੌਰ ਡਿਪਟੀ ਜ਼ੋਨਲ ਮੈਨੇਜਰ ਰਿਟਾਇਰ ਹੋਏ | ਇਸਤੋਂ ਬਾਅਦ ਐਲ. ਡੀ.ਮਿੱਤਲ ਨੇ ਟਰੈਕਟਰ ਦੀ ਦੁਨੀਆ ਵਿੱਚ ਕਦਮ ਰੱਖਿਆ | ਮਿੱਤਲ ਨੇ ਛੋਟੇ ਕਾਰੋਬਾਰ ਨੂੰ ਆਪਣੀ 32 ਸਾਲਾਂ ਦੀ ਮਿਹਨਤ ਸਦਕਾ ਨਵੀਆਂ ਬੁਲੰਦੀਆਂ ਲੈ ਕੇ ਗਏ ਹਨ।। ਸੋਨਾਲੀਕਾ ਕੰਪਨੀ ਸਾਲਾਨਾ 10 ਹਜ਼ਾਰ ਕਰੋੜ ਰੁਪਏ ਦੀ ਟਰਨਓਵਰ ਵਾਲੀ ਕੰਪਨੀ ਹੈ ਅਤੇ ਦੇਸ਼ ਦੀ ਸਭ ਤੋਂ ਵੱਡੀ ਟਰੈਕਟਰਾਂ ਦਾ ਉਤਪਾਦਨ ਕਰਨ ਵਾਲੀ ਕੰਪਨੀ ਵਿੱਚ ਸ਼ਾਮਲ ਹੈ ।

ਮਿੱਤਲ ਇਸਦਾ ਸਾਰਾ ਸਿਹਰਾ ਕਿਸਾਨਾਂ ਭਰਾਵਾਂ ਨੂੰ ਦਿੰਦੇ ਹਨ | ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲ.ਡੀ. ਮਿੱਤਲ ਦਾ ਕਹਿਣਾ ਹੈ ਕਿ ਕਿਸਾਨ ਗ੍ਰਾਹਕਾਂ ਦੇ ਸਾਡੇ ਪ੍ਰਤੀ ਵਿਸ਼ਵਾਸ ਦੇ ਬਲਬੂਤੇ ‘ਤੇ ਇੱਕ ਸਥਾਨਕ ਕੰਪਨੀ ਨੂੰ ਆਲਮੀ ਬਣਾਉਣ ਦਾ ਸੁਪਨਾ ਪੂਰਾ ਹੋਇਆ ਹੈ।

ਅੱਜ ਸੋਨਾਲਿਕਾ ਗਰੁੱਪ ਭਾਰਤ ਦੀ ਤੀਜੀ ਸਭ ਤੋਂ ਵੱਡੀ ਟਰੈਕਟਰ ਉੱਭਰ ਕੇ ਸਾਹਮਣੇ ਆਈ ਹੈ | ਕੰਪਨੀ ਹਰ ਸਾਲ 3 ਲੱਖ ਤੋਂ ਵੱਧ ਟਰੈਕਟਰ ਬਣਾਉਂਦੀ ਹੈ ਅਤੇ ਪੂਰੀ ਦੁਨੀਆ ਵਿੱਚ ਇਸ ਦੀ ਸਪਲਾਈ ਕਰਦੀ ਹੈ। ਮਿੱਤਲ ਨੇ ਪੰਜਾਬ ਦੇ ਹੁਸ਼ਿਆਰਪੁਰ ਤੋਂ ਆਪਣੀ ਫੈਕਟਰੀ ਸ਼ੁਰੂ ਕੀਤੀ ਸੀ। ਸਨਅਤ ਪੱਖੋਂ ਹੁਸ਼ਿਆਰਪੁਰ ਕਾਫੀ ਪਿਛੜਿਆ ਹੋਇਆ ਸੀ ਪਰ ਮੌਜੂਦਾ ਸਮੇਂ ਵਿੱਚ ਸੋਨਾਲਿਕਾ ਟਰੈਕਟਰ ਦੀ ਵਜ੍ਹਾ ਕਰਦੇ ਦੁਨੀਆ ਵਿੱਚ ਉਸ ਦਾ ਨਾਂ ਚਮਕਿਆ ਹੈ । ਖੇਤੀਬੜੀ ਵਿਚ ਵਰਤੇ ਜਾਂਦੇ ਸੰਦ ਬਣਾਉਣ ਵਾਲੀਆਂ ਕਈ ਕੰਪਨੀਆਂ ਹੁਸ਼ਿਆਰਪੁਰ ਆ ਗਈਆਂ ਹਨ। ਸੋਨਾਲਿਕਾ ਕੰਪਨੀ ਇਸ ਵੇਲੇ 140 ਦੇਸ਼ਾਂ ਵਿੱਚ ਟਰੈਕਟਰ ਦੀ ਸਪਲਾਈ ਕਰਦੀ ਹੈ ।

ਸੋਨਾਲਿਕਾ ਗਰੁੱਪ ਨੇ ਅਗਸਤ 2021 ਵਿਚ ਕਿਸਾਨਾਂ ਨੂੰ ਉੱਚ ਤਕਨੀਕ ਵਾਲੀ ਖੇਤੀਬਾੜੀ ਮਸ਼ੀਨਰੀ ਕਿਰਾਏ ‘ਤੇ ਦੇਣ ਲਈ ‘ਐਪ’ ਦੀ ਸ਼ੁਰੂਆਤ ਕੀਤੀ ਹੈ। ‘ਸੋਨਾਲਿਕਾ ਐਗਰੋ ਸਲਿਊਸ਼ਨਸ’ ਐਪ ਕਿਸਾਨਾਂ ਨੂੰ ਮਸ਼ੀਨਰੀ ਕਿਰਾਏ ‘ਤੇ ਦੇਣ ਵਾਲਿਆਂ ਨੂੰ ਇਕ ਲੜੀ ਨਾਲ ਜੋੜਨ ਦਾ ਕੰਮ ਕਰਦੀ ਹੈ, ਜਿਹੜੇ ਆਪਣੇ ਆਸ-ਪਾਸ ਦੇ ਖ਼ੇਤਰ ਵਿਚ ਉੱਚ ਤਕਨੀਕ ਵਾਲੇ ਖੇਤੀਬਾੜੀ ਉਪਕਰਣ ਕਿਰਾਏ ‘ਤੇ ਦਿੰਦਾ ਹੈ। ਸੋਨਾਲਿਕਾ ਗਰੁੱਪ ਨੇ ਇਕ ਬਿਆਨ ਵਿਚ ਕਿਹਾ ਕਿ ਕਿਸਾਨ ਆਪਣੀ ਸਹੂਲਤ ਅਤੇ ਜ਼ਰੂਰਤ ਮੁਤਾਬਕ ਉਪਲਬਧ ਵੱਖ-ਵੱਖ ਵਿਕਲਪਾਂ ਨੂੰ ਚੁਣ ਸਕਦੇ ਹਨ।

ਸੋਨਾਲਿਕਾ ਟਰੈਕਟਰਸ ਨੇ ਹਮੇਸ਼ਾ ਅਸਲੀ ਬਾਜ਼ਾਰ ਦੀ ਨਬਜ਼ ਫੜੀ ਹੈ ਅਤੇ ਆਪਣੀ ਵਚਨਬੱਧ ਯੋਜਨਾਵਾਂ ਨੂੰ ਪੂਰਾ ਕਰਨ ਲਈ ਸਭ ਤੋਂ ਅੱਗੇ ਮੋਹਰੀ ਰਿਹਾ ਹੈ। ਵਿੱਤੀ ਸਾਲ 2021 ‘ਚ ਫੜੀ ਮਜ਼ਬੂਤ ਰਫਤਾਰ ਨੂੰ ਅੱਗੇ ਵਧਾਉਂਦੇ ਹੋਏ ਸੋਨਾਲਿਕਾ ਟਰੈਕਟਰਸ ਨੇ ਸਿਰਫ 9 ਮਹੀਨਿਆਂ ਯਾਨੀ ਜਨਵਰੀ ਤੋਂ ਲੈ ਕੇ ਸਤੰਬਰ ਤੱਕ ਹੀ 1 ਲੱਖ ਟਰੈਕਟਰ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਸੀ | ਜਿਸ ‘ਚ 2022 ‘ਚ ਇਕ ਨਵੇਂ ਪ੍ਰਤੀਮਾਨ ਦਾ ਰਸਤਾ ਅਖਤਿਆਰ ਹੋਇਆ ਹੈ।

ਇਸ ਉਪਲੱਬਧੀ ਉੱਤੇ ਸੋਨਾਲਿਕਾ ਦੇ ਨਿਰਦੇਸ਼ਕ ਰਮਨ ਮਿੱਤਲ ਨੇ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਵਿੱਤੀ ਸਾਲ 2022 ‘ਚ ਸਿਰਫ 9 ਮਹੀਨਿਆਂ ‘ਚ ਇਕ ਲੱਖ ਟਰੈਕਟਰ ਦੀ ਵਿਕਰੀ ਦੇ ਅੰਕੜੇ ਨੂੰ ਪਾਰ ਕਰਾਂਗੇ |

Scroll to Top