Site icon TheUnmute.com

ਲਾਰੈਂਸ ਇੰਟਰਵਿਊ ਮਾਮਲੇ ‘ਚ ਹਾਈਕੋਰਟ ਸਖ਼ਤ, DGP ਪੰਜਾਬ ਨੂੰ ਹਲਫ਼ਨਾਮਾ ਦਾਖਲ ਕਰਨ ਦੇ ਦਿੱਤੇ ਆਦੇਸ਼

High Court

28 ਅਕਤੂਬਰ 2024: ਲਾਰੈਂਸ ਇੰਟਰਵਿਊ ਮਾਮਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ( punjab and haryana highcourt)  ਦਾ ਸਖ਼ਤ ਰਵਇਆ ਸਾਹਮਣੇ ਆਇਆ ਹੈ, ਦੱਸ ਦੇਈਏ ਕਿ ਹਾਈਕੋਰਟ ਨੇ DGP ਪੰਜਾਬ ਨੂੰ ਹਲਫ਼ਨਾਮਾ ਦਾਖਲ ਕਰਨ ਦੇ ਆਦੇਸ਼ ਦਿੱਤੇ ਹਨ| ਹਾਈਕੋਰਟ ਨੇ ਕਿਹਾ ਕਿ DGP ਨੇ ਕਿਸ ਅਧਾਰ ਤੇ ਕਿਹਾ ਸੀ ਕਿ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਹੈ| ਉਥੇ ਹੀ ਸੁਣਵਾਈ ਦੌਰਾਨ ਕੋਰਟ ਨੇ ਇਹ ਵੀ ਕਿਹਾ ਕਿ ਲਾਰੈਂਸ ਨੂੰ ਵਾਰ-ਵਾਰ ਪੰਜਾਬ ਕਿਉਂ ਲਿਆਂਦਾ ਗਿਆ |ਇਸ ਤੋਂ ਸਾਫ਼-ਸਾਫ਼ ਨਜ਼ਰ ਆ ਰਿਹਾ ਹੀ ਕਿ ਪੁਲਿਸ ਦੀ ਮਿਲੀਭੁਗਤ ਦੇ ਕਾਰਨ ਲਾਰੈਂਸ ਦੀ ਇੰਟਰਵਿਊ (interview) ਕਰਵਾਈ ਗਈ ਹੈ| ਹਾਈਕੋਰਟ ਦੇ ਵੱਲੋਂ ਸਖ਼ਤ ਤੌਰ ਤੇ ਇਹ ਟਿੱਪਣੀਆਂ ਕੀਤੀਆਂ ਗਿਆ ਹਨ, DSP ਤੇ ਕਾਂਸਟੇਬਲ ਦੇ ਖਿਲਾਫ ਕਾਰਵਾਈ ਹੋਈ, ਪਰ SSP ਦੇ ਖਿਲਾਫ ਕਿ ਕੀਤਾ ਗਿਆ|

ਉਥੇ ਹੀ ਮਿਲੀ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਹਾਈਕੋਰਟ ਨੇ ਇਹ ਵੀ ਕਿਹਾ ਕਿ SIT ਨੇ ਇਹ ਤਾਂ ਪਤਾ ਲਗਾਇਆ ਹੈ ਕਿ ਇੰਟਰਵਿਊ ਕਿਥੇ ਹੋਈ ਪਰ ਇਹ ਨਹੀਂ ਦੱਸਿਆ ਕਿ ਇੰਟਰਵਿਊ ਕਰਵਾਉਣ ਦਾ ਮਕਸਦ ਕਿ ਸੀ| ਹਾਈਕੋਰਟ ਨੇ ਪ੍ਰਬੋਧ ਕੁਮਾਰ ਨੂੰ ਕਿਹਾ ਕਿ ਤੁਹਾਨੂੰ ਇਕ ਹੋਰ ਮੌਕਾ ਦਿੰਦੇ ਹਾਂ |ਪ੍ਰਬੋਧ ਕੁਮਾਰ ਦੀ ਅਗਵਾਈ ਦੇ ਵਿਚ ਮੁੜ ਤੋਂ SIT ਦਾ ਗਠਨ ਕੀਤਾ ਗਿਆ ਹੈ|

Exit mobile version