July 6, 2024 11:36 pm
ਕੋਰੋਨਾ

ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਮਾਮਲੇ 1 ਲੱਖ ਤੋਂ ਪਾਰ, 10 ਦਿਨਾਂ ‘ਚ ਕਰੀਬ 20 ਗੁਣਾ ਵਧੇ ਮਰੀਜ਼

ਚੰਡੀਗੜ੍ਹ, 7 ਜਨਵਰੀ 2022 : ਦੇਸ਼ ਵਿੱਚ ਕੋਰੋਨਾ ਦੀ ਰਫ਼ਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1 ਲੱਖ 17 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਯਾਨੀ 10 ਦਿਨਾਂ ‘ਚ ਮਰੀਜ਼ 20 ਗੁਣਾ ਵਧ ਗਏ ਹਨ।

ਇਸ ਤੋਂ ਪਹਿਲਾਂ 28 ਦਸੰਬਰ ਨੂੰ ਸਿਰਫ਼ ਛੇ ਹਜ਼ਾਰ ਮਾਮਲੇ ਸਾਹਮਣੇ ਆਏ ਸਨ, ਉੱਥੇ ਹੀ, ਮੁੰਬਈ ਅਤੇ ਦਿੱਲੀ ਤੋਂ ਬਾਅਦ ਹੁਣ ਯੂਪੀ ਵਿੱਚ ਵੀ ਸੰਕਰਮਣ ਦੀ ਰਫ਼ਤਾਰ ਵੱਧ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਇੱਥੇ 2000 ਤੋਂ ਵੱਧ ਮਰੀਜ਼ ਆਏ ਹਨ।