ਚੰਡੀਗੜ੍ਹ 11 ਫਰਵਰੀ 2022: ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਆਖਰੀ ਮੇਗਾ ਨਿਲਾਮੀ ਦੀ ਸ਼ੁਰੂਆਤ ਸ਼ਨੀਵਾਰ ਨੂੰ ਹੋਣ ਜਾ ਰਹੀ ਹੈ| ਇਸ ਨਿਲਾਮ ਦੌਰਾਨ ਸ਼੍ਰੇਅਸ ਅਈਅਰ ਅਤੇ ਸ਼ਾਰਦੁਲ ਠਾਕੁਰ ਵਰਗੇ ਖਿਡਾਰੀਆਂ ‘ਤੇ ਸਾਰੀਆਂ ਫ੍ਰੈਂਚਾਈਜ਼ੀਆਂ ਦੀ ਨਜ਼ਰ ਹੋਵੇਗੀ। ਇਸ ਸਾਲ ਇਸ ਤੋਂ ਵੱਧ ਕ੍ਰਿਕਟਰ 10 ਕਰੋੜ ਤੋਂ ਵੱਧ ‘ਚ ਵਿਕ ਸਕਦੇ ਹਨ। ਗੁਜਰਾਤ ਟਾਈਟਨਸ ਅਤੇ ਲਖਨਊ ਸੁਪਰਜਾਇੰਟਸ ਦੇ ਸ਼ਾਮਲ ਹੋਣ ਨਾਲ, 227 ਵਿਦੇਸ਼ੀ ਖਿਡਾਰੀਆਂ ਸਮੇਤ 590 ਕ੍ਰਿਕਟਰ ਦੋ ਦਿਨਾਂ ਦੀ ਨਿਲਾਮੀ ‘ਚ 10 ਟੀਮਾਂ ਦੀ ਲੀਗ ਲਈ ਬੋਲੀ ਲਗਾਉਣਗੇ।
ਇਸ ਸਾਲ ਹੋਰ ਕ੍ਰਿਕਟਰਾਂ ਦੀ 10 ਕਰੋੜ ਤੋਂ ਵੱਧ ਦੀ ਬੋਲੀ ਲੱਗ ਸਕਦੀ ਹੈ ਅਤੇ ਕੁਝ 20 ਕਰੋੜ ‘ਚ ਵੀ ਲੱਗ ਸਕਦੇ ਹਨ। ਅਜਿਹਾ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਅਈਅਰ ਸਭ ਤੋਂ ਮਹਿੰਗਾ ਸਾਬਤ ਹੋ ਸਕਦਾ ਹੈ ਜਦਕਿ ਸ਼ਾਰਦੁਲ ਅਤੇ ਈਸ਼ਾਨ ਕਿਸ਼ਨ ਨੂੰ ਵੀ ਚੰਗੀ ਬੋਲੀ ਲੱਗਣ ਦੀ ਉਮੀਦ ਹੈ। ਜੇਕਰ ਇਨ੍ਹਾਂ ਲਈ ਫਰੈਂਚਾਈਜ਼ੀਜ਼ ਵਿਚਾਲੇ ਮੁਕਾਬਲਾ ਹੁੰਦਾ ਹੈ ਤਾਂ ਕੀਮਤਾਂ ਕਾਫੀ ਵੱਧ ਸਕਦੀਆਂ ਹਨ। ਇਨ੍ਹਾਂ ਤੋਂ ਇਲਾਵਾ ਦੀਪਕ ਚਾਹਰ ਅਤੇ ਯੁਜਵੇਂਦਰ ਚਾਹਲ ਨੂੰ ਵੀ 10 ਕਰੋੜ ਤੋਂ ਵੱਧ ਮਿਲਣ ਦੀ ਉਮੀਦ ਹੈ। ਮਹਿੰਦਰ ਸਿੰਘ ਧੋਨੀ (ਚੇਨਈ ਸੁਪਰ ਕਿੰਗਜ਼), ਵਿਰਾਟ ਕੋਹਲੀ (ਰਾਇਲ ਚੈਲੰਜਰਜ਼ ਬੰਗਲੌਰ) ਅਤੇ ਰੋਹਿਤ ਸ਼ਰਮਾ (ਮੁੰਬਈ ਇੰਡੀਅਨਜ਼) ਨੂੰ ਆਪਣੀਆਂ ਟੀਮਾਂ ਨੇ ਬਰਕਰਾਰ ਰੱਖਿਆ ਹੈ।