Site icon TheUnmute.com

ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲੇ ‘ਚ ਸੜਕ ‘ਤੇ ਲੱਗੀਆਂ ਦੁਕਾਨਾਂ ਨੂੰ ਨਗਰ ਕੌਂਸ਼ਲ ਤੇ ਪੁਲਿਸ ਨੇ ਹਟਵਾਇਆ

Sri Muktsar Sahib

ਸ੍ਰੀ ਮੁਕਤਸਰ ਸਾਹਿਬ, 6 ਫਰਵਰੀ 2023: ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿਖੇ ਮੇਲਾ ਮਾਘੀ ਸਬੰਧੀ ਮਲੋਟ ਰੋਡ ‘ਤੇ ਸੜਕ ਦੇ ਦੋਵਾਂ ਕਿਨਾਰਿਆਂ ‘ਤੇ ਲੱਗਾ ਮੇਲਾ ਬਜਾਰ ਅੱਜ ਨਗਰ ਕੌਂਸਲ ਅਤੇ ਪੁਲਿਸ ਵੱਲੋਂ ਹਟਵਾਇਆ ਗਿਆ | ਮੇਲੇ ਮੌਕੇ ਲੱਗਣ ਵਾਲੇ ਇਸ ਬਜ਼ਾਰ ਦੌਰਾਨ ਮਲੋਟ ਰੋਡ ਦੇ ਦੋਵੇਂ ਪਾਸਿਆਂ ‘ਤੇ ਆਰਜੀ ਦੁਕਾਨਾਂ ਲਗਾਈਆ ਗਈਆ ਹਨ । ਨਗਰ ਕੌਂਸਲ ਵੱਲੋਂ 30 ਜਨਵਰੀ ਤੱਕ ਇਹ ਦੁਕਾਨਾਂ ਲਗਾਉਣ ਸਬੰਧੀ ਮਤਾ ਵੀ ਪਾਸ ਕੀਤਾ ਗਿਆ ਸੀ।

ਬੀਤੇ ਕਰੀਬ 3 ਦਿਨ ਤੋਂ ਨਗਰ ਕੌਂਸ਼ਲ ਵੱਲੋਂ ਇਸ ਸਬੰਧੀ ਮੁਨਿਆਦੀ ਕਰਵਾ ਕੇ ਦੁਕਾਨਾਂ ਹਟਾਉਣ ਦੀ ਅਪੀਲ ਕੀਤੀ ਗਈ, ਪਰ ਮੇਲੇ ਦੌਰਾਨ ਪਹੁੰਚੇ ਦੁਕਾਨਦਾਰਾਂ ਨੇ ਇਹ ਦੁਕਾਨਾਂ ਨਹੀਂ ਹਟਾਈਆ ਸਨ। ਜਿਸਦੇ ਚੱਲਦੇ ਅੱਜ ਨਗਰ ਕੌਂਸ਼ਲ ਦੇ ਕਾਰਜ ਸਾਧਕ ਅਫ਼ਸਰ ਅਤੇ ਡੀਐਸਪੀ ਜਗਦੀਸ਼ ਕੁਮਾਰ ਦੀ ਅਗਵਾਈ ਵਿਚ ਨਗਰ ਕੌਂਸ਼ਲ ਅਤੇ ਪੁਲਿਸ ਕਰਮਚਾਰੀਆਂ ਨੇ ਸਾਂਝੇ ਆਪਰੇਸ਼ਨ ਦੌਰਾਨ ਇਹ ਸੜਕ ਕਿਨਾਰੇ ਲੱਗੀਆ ਆਰਜੀ ਦੁਕਾਨਾਂ ਹਟਾ ਗਿਆ |

Exit mobile version