Site icon TheUnmute.com

ਸਬ-ਇੰਸਪੈਕਟਰ ਦੀ ਗੱਡੀ ਹੇਠਾਂ ਬੰਬ ਰੱਖਣ ਦੇ ਮਾਮਲੇ ‘ਚ ਦੋਵੇਂ ਦੋਸ਼ੀਆਂ ਨੂੰ ਪੁਲਿਸ ਰਿਮਾਂਡ ‘ਤੇ ਭੇਜਿਆ

Amritsar

ਚੰਡੀਗੜ੍ਹ 18 ਅਗਸਤ 2022: ਅੰਮ੍ਰਿਤਸਰ (Amritsar) ਦੇ ਰਣਜੀਤ ਐਵੇਨਿਊ ਇਲਾਕੇ ’ਚ ਪੁਲਿਸ ਦੇ ਸੀਆਈਏ ਸਟਾਫ਼ ਦੇ ਇਕ ਸਬ-ਇੰਸਪੈਕਟਰ ਦੀ ਗੱਡੀ ਹੇਠਾਂ ਵਿਸਫੋਟਕ ਸਮੱਗਰੀ ਰੱਖਣ ਦੇ ਮਾਮਲਾ ‘ਚ ਪੁਲਿਸ ਨੇ ਬੀਤੇ ਦਿਨੀ ਦਿੱਲੀ ਏਅਰਪੋਰਟ ਤੋਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ |

ਇਸਦੇ ਨਾਲ ਹੀ ਇਨ੍ਹਾਂ ਪੁਲਿਸ ਵਲੋਂ ਦੋਵਾਂ ਮੁਲਜਮਾਂ ਨੂੰ ਪੁਲਿਸ ਨੇ ਅਮ੍ਰਿਤਸਰ (Amritsar) ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਹਰਪਾਲ ਸਿੰਘ ਤੇ ਫਤਿਹ ਸਿੰਘ ਨੂੰ ਅੱਠ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਇਨ੍ਹਾਂ ਦੋਵੇਂ ਦੋਸ਼ੀਆਂ ‘ਚੋਂ ਇਕ ਪੁਲਿਸ ਮੁਲਾਜ਼ਮ ਹੈ। ਇਸ ਪੁਲਿਸ ਮੁਲਾਜ਼ਮ ਦਾ ਨਾਮ ਹਰਪਾਲ ਸਿੰਘ ਦੱਸਿਆ ਜਾ ਰਿਹਾ ਹੈ |

Exit mobile version