July 7, 2024 11:22 am
Sanjay Raut

ਜ਼ਮੀਨ ਘੁਟਾਲੇ ਮਾਮਲੇ ‘ਚ ਸੰਜੇ ਰਾਊਤ ਨੂੰ 8 ਅਗਸਤ ਤੱਕ ਈ.ਡੀ ਹਿਰਾਸਤ ‘ਚ ਭੇਜਿਆ

ਚੰਡੀਗੜ੍ਹ 04 ਅਗਸਤ 2022: ਪਾਤਰਾ ਚੌਲ (Patra Chawl) ਜ਼ਮੀਨ ਘੁਟਾਲੇ ਵਿੱਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ (Sanjay Raut) ਦੀ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ । ਹੁਣ ਵਿਸ਼ੇਸ਼ ਅਦਾਲਤ ਨੇ ਸੰਜੇ ਰਾਊਤ ਦੀ ਹਿਰਾਸਤ 8 ਅਗਸਤ ਤੱਕ ਵਧਾ ਦਿੱਤੀ ਹੈ। ਜਿਕਰਯੋਗ ਹੈ ਕਿ ਪਿਛਲੇ ਐਤਵਾਰ ਨੂੰ ਈਡੀ ਵਲੋਂ ਪੁੱਛਗਿੱਛ ਕੀਤੀ ਗਈ ਸੀ ਜਿਸਤੋਂ ਬਾਅਦ ਸੰਜੇ ਰਾਊਤ (Sanjay Raut) ਦੀ ਹਿਰਾਸਤ ਲੈ ਲਿਆ ਸੀ | ਇਸ ਤੋਂ ਪਹਿਲਾਂ ਈਡੀ ਨੇ ਉਸ ਨੂੰ ਪੀਐਮਐਲਏ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਸੀ |

ਕੀ ਹੈ ਪੂਰਾ ਮਾਮਲਾ ?

2007 ਵਿੱਚ, ਸੋਸਾਇਟੀ ਦੁਆਰਾ ਮਹਾਰਾਸ਼ਟਰ ਹਾਊਸਿੰਗ ਡਿਵੈਲਪਮੈਂਟ ਅਥਾਰਟੀ (ਮਹਾਡਾ) ਅਤੇ ਗੁਰੂ ਕੰਸਟ੍ਰਕਸ਼ਨ ਕੰਪਨੀ ਵਿਚਕਾਰ ਸਿਧਾਰਥ ਨਗਰ, ਗੋਰੇਗਾਂਵ, ਮੁੰਬਈ ਪੱਛਮੀ ਉਪਨਗਰ ਵਿੱਚ 47 ਏਕੜ ਜ਼ਮੀਨ ਵਿੱਚ 672 ਪਰਿਵਾਰਾਂ ਦੇ ਘਰਾਂ ਦੇ ਮੁੜ ਵਿਕਾਸ ਲਈ ਇੱਕ ਸਮਝੌਤਾ ਕੀਤਾ ਗਿਆ ਸੀ। ਇਸ ਸਮਝੌਤੇ ਤਹਿਤ ਕੰਪਨੀ ਨੇ ਸਾਢੇ ਤਿੰਨ ਹਜ਼ਾਰ ਤੋਂ ਵੱਧ ਫਲੈਟ ਬਣਾ ਕੇ ਮਹਾਡਾ ਨੂੰ ਦੇਣੇ ਸਨ।

ਉਸ ਤੋਂ ਬਾਅਦ ਬਾਕੀ ਬਚੀ ਜ਼ਮੀਨ ਪ੍ਰਾਈਵੇਟ ਡਿਵੈਲਪਰਾਂ ਨੂੰ ਵੇਚੀ ਜਾਣੀ ਸੀ। ਰਾਕੇਸ਼ ਵਧਾਵਨ, ਸਾਰੰਗ ਵਧਾਵਨ, ਪ੍ਰਵੀਨ ਰਾਉਤ ਅਤੇ ਡੀਐਚਆਈਐਲ ਦੇ ਗੁਰੂ ਆਸ਼ੀਸ਼ ਇਸ ਕੰਪਨੀ ਦੇ ਡਾਇਰੈਕਟਰ ਸਨ। ਦੋਸ਼ ਹੈ ਕਿ ਕੰਪਨੀ ਨੇ MHADA ਨੂੰ ਗੁੰਮਰਾਹ ਕੀਤਾ ਅਤੇ 9 ਵੱਖ-ਵੱਖ ਬਿਲਡਰਾਂ ਨੂੰ ਪੱਤਰਾ ਚੌਲ ਦੀ FSI ਵੇਚ ਕੇ 901 ਕਰੋੜ ਰੁਪਏ ਜਮ੍ਹਾ ਕਰਵਾਏ।

ਇਸ ਤੋਂ ਬਾਅਦ ਮੀਡੋਜ਼ ਨਾਂ ਦਾ ਨਵਾਂ ਪ੍ਰੋਜੈਕਟ ਸ਼ੁਰੂ ਕਰਕੇ ਫਲੈਟ ਬੁਕਿੰਗ ਦੇ ਨਾਂ ‘ਤੇ 138 ਕਰੋੜ ਰੁਪਏ ਵਸੂਲੇ ਗਏ। ਪਰ 672 ਲੋਕਾਂ ਨੂੰ ਉਨ੍ਹਾਂ ਦੇ ਘਰ ਨਹੀਂ ਦਿੱਤੇ ਗਏ। ਇਸ ਤਰ੍ਹਾਂ ਪਾਤਰਾ ਚੌਲ ਘੁਟਾਲੇ ਵਿੱਚ 1039.79 ਕਰੋੜ ਰੁਪਏ ਦਾ ਘਪਲਾ ਹੋਇਆ ਹੈ। ਇਸ ਤੋਂ ਬਾਅਦ 2018 ‘ਚ ਮਹਾਡਾ ਨੇ ਗੁਰੂ ਕੰਸਟ੍ਰਕਸ਼ਨ ਕੰਪਨੀ ਖਿਲਾਫ ਐੱਫ.ਆਈ.ਆਰ.ਦਰਜ ਕਰਵਾਈ |