Site icon TheUnmute.com

ਇਸ਼ਰਤ ਜਹਾਂ ਮਾਮਲੇ ‘ਚ ਦਿੱਲੀ ਹਾਈਕੋਰਟ ਨੇ IPS ਅਧਿਕਾਰੀ ਦੇ ਮੁਅੱਤਲੀ ਹੁਕਮਾਂ ‘ਤੇ ਲਾਈ ਰੋਕ

Delhi High Court

ਚੰਡੀਗੜ੍ਹ 13 ਸਤੰਬਰ 2022: ਕੇਂਦਰੀ ਗ੍ਰਹਿ ਮੰਤਰਾਲੇ ਨੇ ਗੁਜਰਾਤ ਕੇਡਰ ਦੇ ਇੱਕ ਆਈਪੀਐਸ ਅਧਿਕਾਰੀ ਨੂੰ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ। ਹਾਲਾਂਕਿ ਅਦਾਲਤ ਦੇ ਦਖਲ ਤੋਂ ਬਾਅਦ ਉਸ ਦੀ ਮੁਅੱਤਲੀ ਦੀ ਕਾਰਵਾਈ ਅੱਗੇ ਨਹੀਂ ਵਧ ਸਕੀ। ਦੱਸਿਆ ਜਾ ਰਿਹਾ ਹੈ ਕਿ ਜਿਸ ਅਧਿਕਾਰੀ ਨੂੰ ਮੁਅੱਤਲ ਕੀਤਾ ਗਿਆ ਸੀ, ਉਸ ਨੇ ਇਸ਼ਰਤ ਜਹਾਂ ਫਰਜ਼ੀ ਮੁਕਾਬਲੇ ਮਾਮਲੇ ‘ਚ ਸੀਬੀਆਈ ਦੀ ਮਦਦ ਕੀਤੀ ਸੀ।

ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਆਈਪੀਐਸ ਸਤੀਸ਼ ਚੰਦਰ ਵਰਮਾ 1986 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਹ 30 ਸਤੰਬਰ ਨੂੰ ਸੇਵਾਮੁਕਤ ਹੋਣ ਵਾਲੇ ਸਨ। ਹਾਲਾਂਕਿ ਇਸ ਤੋਂ ਇਕ ਮਹੀਨਾ ਪਹਿਲਾਂ 30 ਅਗਸਤ ਨੂੰ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਵਰਮਾ ਨੇ ਆਪਣੀ ਮੁਅੱਤਲੀ ਨੂੰ ਦਿੱਲੀ ਹਾਈਕੋਰਟ (Delhi High Court) ਵਿੱਚ ਚੁਣੌਤੀ ਦਿੱਤੀ ਹੈ। ਇਸ ‘ਤੇ ਫੈਸਲਾ ਲੈਂਦੇ ਹੋਏ ਅਦਾਲਤ ਨੇ ਆਈਪੀਐਸ ਅਧਿਕਾਰੀ ਦੇ ਮੁਅੱਤਲੀ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਹੈ।

ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਸਤੀਸ਼ ਚੰਦਰ ਵਰਮਾ ਨੂੰ ਨੌਕਰੀ ਤੋਂ ਕਿਉਂ ਮੁਅੱਤਲ ਕੀਤਾ ਗਿਆ ਸੀ। ਪਰ ਜੇਕਰ ਉਸ ਦੀ ਮੁਅੱਤਲੀ ਦਾ ਹੁਕਮ ਲਾਗੂ ਹੋ ਜਾਂਦਾ ਹੈ ਤਾਂ ਉਸ ਨੂੰ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਸਮੇਤ ਹੋਰ ਕਈ ਲਾਭ ਨਹੀਂ ਮਿਲਣਗੇ।

Exit mobile version