Site icon TheUnmute.com

ਬੰਗਲਾਦੇਸ਼ ਦੇ MP ਅਨਵਾਰੁਲ ਅਜ਼ੀਮ ਅਨਾਰ ਦੇ ਮਾਮਲੇ ‘ਚ CID ਦੀ ਦੂਜੇ ਦਿਨ ਵੀ ਤਲਾਸ਼ੀ ਜਾਰੀ

Bangladesh MP

ਚੰਡੀਗੜ੍ਹ, 25 ਮਈ 2024: ਕਲਕੱਤਾ ਵਿੱਚ ਬੰਗਲਾਦੇਸ਼ ਦੇ ਸੰਸਦ ਮੈਂਬਰ (Bangladesh MP) ਅਨਵਾਰੁਲ ਅਜ਼ੀਮ ਅਨਾਰ (MP Anwarul Azim Anar) ਦਾ ਕਤਲ ਮਾਮਲਾ ਇਨ੍ਹੀਂ ਦਿਨੀਂ ਸੁਰਖ਼ੀਆਂ ਵਿੱਚ ਹੈ। ਸੀਆਈਡੀ ਇਸ ਕੇਸ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਸ਼ਨੀਵਾਰ ਨੂੰ ਲਗਾਤਾਰ ਦੂਜੇ ਦਿਨ ਸੀਆਈਡੀ ਭੰਗਾਰ ਇਲਾਕੇ ਵਿੱਚ ਤਲਾਸ਼ੀ ਲਈ ਪਹੁੰਚੀ। ਸੀਆਈਡੀ ਸੰਸਦ ਮੈਂਬਰ ਦੇ ਸਰੀਰ ਦੇ ਬਾਕੀ ਅੰਗਾਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਸੀਆਈਡੀ ਨੇ ਕਿਹਾ ਸੀ ਕਿ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਪੇਸ਼ੇ ਤੋਂ ਕਸਾਈ ਹੈ।

ਸੀਆਈਡੀ ਨੇ ਇੱਕ ਦਿਨ ਪਹਿਲਾਂ ਮੁਲਜ਼ਮ ਨੂੰ ਬਾਰਾਸਾਤ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਪੇਸ਼ ਕੀਤਾ ਸੀ। ਸੀਆਈਡੀ ਨੇ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੰਸਦ ਮੈਂਬਰ ਅਨਾਰ ਦੇ ਦੋਸਤ ਨੇ ਇਸ ਵਾਰਦਾਤ ਲਈ ਕਰੀਬ 5 ਕਰੋੜ ਰੁਪਏ ਦਾ ਠੇਕਾ ਦਿੱਤਾ ਸੀ।

ਸੀਆਈਡੀ ਆਈਜੀ ਅਖਿਲੇਸ਼ ਚਤੁਰਵੇਦੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਇਹ ਇੱਕ ਯੋਜਨਾਬੱਧ ਵਾਰਦਾਤ ਸੀ। ਸੰਸਦ ਮੈਂਬਰਦੇ ਇੱਕ ਪੁਰਾਣੇ ਦੋਸਤ ਨੇ ਉਸਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ। ਕਰੀਬ ਪੰਜ ਕਰੋੜ ਰੁਪਏ ਦੀ ਸੁਪਾਰੀ ਸੀ। ਉਸਦਾ ਦੋਸਤ ਇੱਕ ਅਮਰੀਕੀ ਨਾਗਰਿਕ ਹੈ ਜਿਸਦਾ ਕੋਲਕਾਤਾ ਵਿੱਚ ਇੱਕ ਫਲੈਟ ਹੈ।

ਇਕ ਦਿਨ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਵਿਦੇਸ਼ੀ ਸੰਸਦ ਮੈਂਬਰ (Bangladesh MP) ਦੀ ਮ੍ਰਿਤਕ ਦੇਹ ਅਜੇ ਤੱਕ ਬਰਾਮਦ ਨਹੀਂ ਹੋਈ ਹੈ। ਇਸ ਸਵਾਲ ‘ਤੇ ‘ਕੀ ਪੁਲਿਸ ਨੂੰ ਫਲੈਟ ‘ਚ ਖੂਨ ਦੇ ਧੱਬੇ ਮਿਲੇ ਹਨ?’ ਸੀਆਈਡੀ ਅਧਿਕਾਰੀ ਨੇ ਕਿਹਾ ਕਿ ਸਾਡੀ ਫੋਰੈਂਸਿਕ ਟੀਮ ਮੌਕੇ ਦੀ ਜਾਂਚ ਕਰ ਰਹੀ ਹੈ। ਇਸ ਬਾਰੇ ਬੋਲਣਾ ਬਹੁਤ ਜਲਦਬਾਜ਼ੀ ਹੋਵੇਗੀ।

Exit mobile version