Site icon TheUnmute.com

ਸ੍ਰੀ ਦਰਬਾਰ ਸਾਹਿਬ ਨੇੜੇ ਬਲਾਸਟ ਮਾਮਲੇ ‘ਚ ਮੁਲਜ਼ਮਾਂ ਦਾ ਪੁਲਿਸ ਨੂੰ ਮਿਲਿਆ 4 ਦਿਨ ਦਾ ਹੋਰ ਰਿਮਾਂਡ

Sri Darbar Sahib

ਚੰਡੀਗੜ੍ਹ, 18 ਮਈ 2023: ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib) ਦੇ ਨੇੜੇ ਪਿਛਲੇ 6 ਦਿਨਾਂ ਵਿੱਚ ਹੋਏ ਧਮਾਕਿਆਂ ਦੇ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ | ਅੰਮ੍ਰਿਤਸਰ ਦੀ ਮਾਣਯੋਗ ਅਦਾਲਤ ਨੇ ਪੁਲਿਸ ਨੂੰ ਇਨ੍ਹਾਂ ਮੁਲਜ਼ਮਾਂ ਦਾ 18 ਮਈ ਤੱਕ ਦਾ ਰਿਮਾਂਡ ਦਿੱਤਾ ਸੀ, ਅੱਜ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਨੇ ਇੱਕ ਵਾਰ ਫਿਰ ਇਨ੍ਹਾਂ ਮੁਲਜ਼ਮਾਂ ਦੇ ਪੁਲਿਸ ਰਿਮਾਂਡ ਵਿੱਚ ਚਾਰ ਦਿਨ ਦਾ ਵਾਧਾ ਕੀਤਾ ਹੈ |

ਜ਼ਿਕਰਯੋਗ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਤੇ ਪਿਛਲੇ ਛੇ ਦਿਨਾਂ ਤੋਂ 2 ਧਮਾਕੇ ਕੀਤੇ ਗਏ ਸਨ ਜਿਸ ਤੋਂ ਬਾਅਦ ਇਕ ਹੋਰ ਧਮਾਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਬਣੀ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਟਾਸਕ ਫੋਰਸ ਵੱਲੋਂ ਮਿਲ ਕੇ ਇਹਨਾ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ |

Exit mobile version