Site icon TheUnmute.com

ਬੰਗਾਲ ਸਕੂਲ ਭਰਤੀ ਘਪਲੇ ‘ਚ ਹਾਈਕੋਰਟ ਵੱਲੋਂ 23 ਹਜ਼ਾਰ ਨੌਕਰੀਆਂ ਰੱਦ, ਵਿਆਜ਼ ਸਣੇ ਤਨਖ਼ਾਹ ਵਾਪਸ ਕਰਨ ਦੇ ਹੁਕਮ

Bengal school recruitment scam

ਚੰਡੀਗੜ੍ਹ 22 ਅਪ੍ਰੈਲ 2024: ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਸਰਕਾਰ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਕਲਕੱਤਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਸੋਮਵਾਰ ਨੂੰ ਬੰਗਾਲ ਸਕੂਲ ਭਰਤੀ ਘਪਲੇ (Bengal school recruitment scam) ‘ਤੇ ਆਪਣਾ ਫੈਸਲਾ ਸੁਣਾਉਂਦੇ ਹੋਏ 2016 ਦੇ ਪੂਰੇ ਪੈਨਲ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ।

ਹਾਈ ਕੋਰਟ ਨੇ ਸਕੂਲ ਸੇਵਾ ਕਮਿਸ਼ਨ ਵੱਲੋਂ 9ਵੀਂ, 10ਵੀਂ, 11ਵੀਂ ਅਤੇ 12ਵੀਂ ਜਮਾਤ ਵਿੱਚ ਗਰੁੱਪ ਸੀ ਅਤੇ ਗਰੁੱਪ ਡੀ ਵਿੱਚ ਕੀਤੀਆਂ ਸਾਰੀਆਂ ਨਿਯੁਕਤੀਆਂ ਨੂੰ ਗੈਰ-ਕਾਨੂੰਨੀ (Bengal school recruitment scam) ਕਰਾਰ ਦਿੰਦਿਆਂ 23,753 ਜਣਿਆਂ ਦੀਆਂ ਨੌਕਰੀਆਂ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਨੂੰ ਚਾਰ ਹਫ਼ਤਿਆਂ ਦੇ ਅੰਦਰ 12 ਫੀਸਦੀ ਦੀ ਦਰ ਨਾਲ ਵਿਆਜ ਸਮੇਤ ਆਪਣੀ ਪੂਰੀ ਤਨਖ਼ਾਹ ਵਾਪਸ ਕਰਨੀ ਪਵੇਗੀ। ਅਦਾਲਤ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਛੇ ਹਫ਼ਤਿਆਂ ਦੇ ਅੰਦਰ ਇਨ੍ਹਾਂ ਤੋਂ ਪੈਸੇ ਦੀ ਵਸੂਲੀ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਦੇ ਨਾਲ ਹੀ ਹਾਈਕੋਰਟ ਨੇ ਸਕੂਲ ਸਰਵਿਸ ਕਮਿਸ਼ਨ ਨੂੰ ਜ਼ੀਰੋ ਪੋਸਟਾਂ ‘ਤੇ ਨਵੀਆਂ ਨਿਯੁਕਤੀਆਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਸੀਬੀਆਈ ਜਾਂਚ ਜਾਰੀ ਰਹੇਗੀ ਅਤੇ ਉਹ ਜਿਸ ਨੂੰ ਚਾਹੇ ਹਿਰਾਸਤ ਵਿੱਚ ਲੈ ਸਕਦੀ ਹੈ। ਹਾਈ ਕੋਰਟ ਨੇ 23 ਲੱਖ ਉਮੀਦਵਾਰਾਂ ਦੀਆਂ ਓਐਮਆਰ ਸ਼ੀਟਾਂ ਦਾ ਮੁੜ ਮੁਲਾਂਕਣ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ।

Exit mobile version