ਤਰਨਤਾਰਨ 20 ਅਕਤੂਬਰ 2022: ਜ਼ਿਲ੍ਹਾ ਤਰਨਤਾਰਨ (Tarn Taran) ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਦੇਰ ਰਾਤ ਘਰ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਨੇ ਪਤੀ-ਪਤਨੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ | ਪ੍ਰਾਪਤ ਜਾਣਕਾਰੀ ਮੁਤਾਬਕ ਘਟਨਾ ਬੀਤੀ ਰਾਤ 1 ਤੋਂ 2 ਵਜੇ ਦੀ ਦੱਸੀ ਜਾ ਰਹੀ ਹੈ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਅਣਪਛਾਤੇ ਵਿਅਕਤੀ ਘਰ ਵਿੱਚ ਪਈ ਰਾਈਫ਼ਲ, ਘੜੀ, 4 ਸੋਨੇ ਦੀ ਮੁੰਦਰੀਆ ਵੀ ਲੈ ਕੇ ਹੋਏ ਫ਼ਰਾਰ ਹੋ ਗਏ।
ਮ੍ਰਿਤਕ ਪਤੀ-ਪਤਨੀ ਦੀ ਪਛਾਣ ਸਾਬਕਾ ਫੋਜੀ ਸੁਖਦੇਵ ਸਿੰਘ ਪੁੱਤਰ ਭਜਨ ਸਿੰਘ ਮੈਂਬਰ ਪੰਚਾਇਤ ਹਰੀਕੇ ਤੇ ਪਤਨੀ ਦੀ ਪਛਾਣ ਰਾਜਬੀਰ ਕੌਰ ਪਤਨੀ ਸੁਖਦੇਵ ਸਿੰਘ ਵਜੋਂ ਹੋਈ ਹੈ। ਮੌਕੇ ‘ਤੇ ਡੀ.ਐੱਸ.ਪੀ ਪੱਟੀ ਸਤਨਾਮ ਸਿੰਘ ਤੇ ਥਾਣਾ ਹਰੀਕੇ ਪੱਤਣ ਦੇ ਐਸ.ਐਚ.ਓ. ਹਰਜੀਤ ਸਿੰਘ ਪੁਲਿਸ ਪਾਰਟੀ ਦੇ ਨਾਲ ਮੌਕੇ ‘ਤੇ ਪੁਹੰਚੇ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।