Sri Muktsar Sahib

ਸ੍ਰੀ ਮੁਕਤਸਰ ਸਾਹਿਬ ‘ਚ ਪਤੀ ਨੇ ਗਲਾ ਘੁੱਟ ਕੇ ਪਤਨੀ ਦਾ ਕੀਤਾ ਕਤਲ, ਪੈਸੇ ਤੇ ਸਮਾਨ ਲੈ ਕੇ ਫ਼ਰਾਰ

ਸ੍ਰੀ ਮੁਕਤਸਰ ਸਾਹਿਬ 27 ਅਗਸਤ 2022: ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੀ ਨਵੀਂ ਦਾਣਾ ਮੰਡੀ ਨੇੜੇ ਰੰਗਬੁਲਾ ਕੰਡਾ ਝੁੱਗੀਆਂ ਝੋਪੜੀਆਂ ‘ਚ ਰਹਿਣ ਵਾਲੀ ਇੱਕ ਔਰਤ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਤਲ ਮਾਮਲੇ ਨੂੰ ਲੈ ਕੇ ਮ੍ਰਿਤਕ ਮਹਿਲਾ ਦੇ ਬੇਟੇ, ਰਿਸਤੇਦਾਰਾਂ ਤੇ ਗੁਆਂਢੀਆਂ ਅਨੁਸਾਰ ਉਸਦੇ ਪਤੀ ਨੇ ਔਰਤ ਦਾ ਸਾਫੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ | ਮ੍ਰਿਤਕ ਮਹਿਲਾ ਦੀ ਪਛਾਣ ਪੂਨਮ ਦੇਵੀ ਵਜੋਂ ਹੋਈ ਹੈ। ਮ੍ਰਿਤਕ ਮਹਿਲਾ ਦੇ ਨਿੱਕੇ ਬੱਚੇ ਨੇ ਗੁਆਂਢੀਆਂ ਨੂੰ ਇਸ ਬਾਰੇ ਦੱਸਿਆ |

ਮ੍ਰਿਤਕਾ ਦੇ ਰਿਸ਼ਤੇਦਾਰ ਨੇ ਦਿਆਨੰਦ ਬਿੰਦ ਦੱਸਿਆ ਕਿ ਮ੍ਰਿਤਕਾ ਦੇ ਪਤੀ ਦੇ ਆਪਣੀ ਭਾਬੀ ਨਾਲ ਨਜਾਇਜ਼ ਸਬੰਧ ਸਨ ਅਤੇ ਹਰ ਵੇਲੇ ਪਤਨੀ ਨਾਲ ਇਸੇ ਗੱਲ ਨੂੰ ਲੈ ਕੇ ਝਗੜਾ ਵੀ ਰਹਿੰਦਾ ਸੀ। ਹੱਤਿਆ ਨੂੰ ਅੰਜਾਮ ਤੋਂ ਬਾਅਦ ਦੋਸ਼ੀ ਪੈਸੇ ਅਤੇ ਹੋਰ ਸਮਾਨ ਲੈ ਕੇ ਫ਼ਰਾਰ ਹੋ ਗਿਆ | ਇਸਦੇ ਨਾਲ ਹੀ ਮੌਕੇ ‘ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਦੀ ਲਾਸ਼ ਨੂੰ ਪੋਸਟਮਾਰਟ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਇਸ ਦੌਰਾਨ ਮੌਕੇ ‘ਤੇ ਮੌਜੂਦ ਅਫਸਰ ਜਗਸੀਰ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

Scroll to Top