Arshdeep Singh

ਖੇਡ ‘ਚ ਜਿੱਤ-ਹਾਰ ਹੁੰਦੀ ਰਹਿੰਦੀ ਹੈ,ਅਰਸ਼ਦੀਪ ਸਿੰਘ ਇੱਕ ਉੱਭਰਦਾ ਸਿਤਾਰਾ: ਮੀਤ ਹੇਅਰ

ਚੰਡੀਗੜ੍ਹ 05 ਸਤੰਬਰ 2022: ਭਾਰਤੀ ਟੀਮ ਨੂੰ ਕੱਲ੍ਹ ਏਸ਼ੀਆ ਕੱਪ 2022 ਦੇ ਸੁਪਰ 4 ਮੈਚ ਵਿੱਚ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਲੋਚਕਾਂ ਵਲੋਂ ਇਸ ਮੈਚ ਵਿੱਚ ਹਾਰ ਦਾ ਮੁੱਖ ਕਾਰਨ ਅਰਸ਼ਦੀਪ ਸਿੰਘ (Arshdeep Singh)  ਦਾ ਉਹ ਕੈਚ ਮੰਨਿਆ ਜਾ ਰਿਹਾ ਹੈ, ਜੋ ਉਸ ਨੇ 18ਵੇਂ ਓਵਰ ਵਿੱਚ ਛੱਡਿਆ ਸੀ।

ਇਸ ਬਾਰੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਕਿਹਾ ਕਿ ਖੇਡਾਂ ਖੇਡ ਚ ਹਾਰ-ਜਿੱਤ ਬਣੀ ਆਈ ਹੈ। ਅਰਸ਼ਦੀਪ ਸਿੰਘ ਇੱਕ ਉੱਭਰਦਾ ਸਿਤਾਰਾ ਹੈ। ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਅਰਸ਼ਦੀਪ ਸਿੰਘ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ। ਸਿਰਫ਼ ਇੱਕ ਕੈਚ ਦੀ ਆਲੋਚਨਾ ਕਰਨਾ ਗ਼ਲਤ ਹੈ। ਪ੍ਰਤਿਭਾਸ਼ਾਲੀ ਅਰਸ਼ਦੀਪ ਦੇਸ਼ ਦਾ ਭਵਿੱਖ ਹੈ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਖੇਡਾਂ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ।

Arshdeep Singh

 

Scroll to Top