Site icon TheUnmute.com

ਕੁਝ ਸੂਬਿਆਂ ‘ਚ ਅਸੀਂ ਆਪਣੀ ਸਮਰੱਥਾ ਤੇ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ: ਮਲਿਕਾਰਜੁਨ ਖੜਗੇ

Mallikarjun Kharge

ਚੰਡੀਗੜ੍ਹ, 08 ਜੂਨ 2024: ਲੋਕ ਸਭਾ ਚੋਣਾਂ 2024 ‘ਚ ਇੰਡੀ ਗਠਜੋੜ ਦੇ ਬਿਹਤਰ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਨੇ ਅੱਜ ਵਰਕਿੰਗ ਕਮੇਟੀ ਦੀ ਬੈਠਕ ਸੱਦੀ ਹੈ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ (Mallikarjun Kharge) ਨੇ ਬੈਠਕ ਤੋਂ ਬਾਅਦ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਕਿਹਾ, “ਮੈਂ ਆਪਣੇ ਫਰਜ਼ ਵਿੱਚ ਅਸਫਲ ਹੋ ਜਾਂਦਾ, ਜੇਕਰ ਮੈਂ ਇੰਡੀਆ ਗਠਜੋੜ ਦੇ ਸਹਿਯੋਗੀਆਂ ਨੂੰ ਸਵੀਕਾਰ ਨਹੀਂ ਕਰਦਾ, ਜਿਸ ਵਿੱਚ ਹਰੇਕ ਪਾਰਟੀ ਨੇ ਵੱਖ-ਵੱਖ ਸੂਬਿਆਂ ਵਿੱਚ ਆਪਣਾ ਯੋਗਦਾਨ ਪਾਇਆ ਹੈ |

ਖੜਗੇ (Mallikarjun Kharge) ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਸਾਨੂੰ ਅਨੁਸ਼ਾਸਿਤ ਅਤੇ ਇਕਜੁੱਟ ਹੋਣਾ ਚਾਹੀਦਾ ਹੈ। ਲੋਕਾਂ ਨੇ ਸਾਡੇ ‘ਤੇ ਕਾਫੀ ਹੱਦ ਤੱਕ ਭਰੋਸਾ ਜਤਾਇਆ ਹੈ ਅਤੇ ਸਾਨੂੰ ਇਸ ‘ਤੇ ਹੋਰ ਕੰਮ ਕਰਨਾ ਚਾਹੀਦਾ ਹੈ। ਅਸੀਂ ਇਸ ਫੈਸਲੇ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ, ਭਾਵੇਂ ਅਸੀਂ ਪੁਨਰ ਸੁਰਜੀਤੀ ਦਾ ਜਸ਼ਨ ਮਨਾਉਂਦੇ ਹਾਂ, ਪਰ ਸਾਨੂੰ ਥੋੜ੍ਹਾ ਰੁਕਣਾ ਚਾਹੀਦਾ ਹੈ, ਕਿਉਂਕਿ ਕੁਝ ਸੂਬਿਆਂ ਵਿੱਚ ਅਸੀਂ ਆਪਣੀ ਸਮਰੱਥਾ ਅਤੇ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ ਹੈ।

ਕਾਂਗਰਸ ਪ੍ਰਧਾਨ ਨੇ ਪਾਰਟੀ ਆਗੂਆਂ ਨੂੰ ਕਿਹਾ ਕਿ ਅਸੀਂ ਉਨ੍ਹਾਂ ਸੂਬਿਆਂ ਵਿੱਚ ਆਪਣਾ ਪ੍ਰਦਰਸ਼ਨ ਨਹੀਂ ਦੁਹਰਾ ਸਕੇ, ਜਿੱਥੇ ਅਸੀਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਸਰਕਾਰ ਬਣਾਈ ਸੀ। ਉਨ੍ਹਾਂ ਕਿਹਾ ਕਿ ਅਸੀਂ ਛੇਤੀ ਹੀ ਅਜਿਹੇ ਹਰੇਕ ਸੂਬੇ ‘ਤੇ ਵੱਖਰੇ ਤੌਰ ‘ਤੇ ਚਰਚਾ ਕਰਾਂਗੇ।

Exit mobile version