Site icon TheUnmute.com

ਲਾਪਤਾ ਕੌਂਸਲਰ ਦੀ ਤਲਾਸ਼ ‘ਚ ਸਾਬਕਾ ਕੌਂਸਲਰ ਨੇ ਕੀਤਾ ਅਨੋਖਾ ਪ੍ਰਦਰਸ਼ਨ

21 ਅਕਤੂਬਰ 2024: ਪਿਛਲੇ ਲੰਬੇ ਸਮੇਂ ਤੋਂ ਲੈਣੋਂ ਪਾਰ ਏਰੀਏ ਦੇ ਵਾਰਡ ਨੰਬਰ 44 ਦੇ ਕੌਂਸਲਰ ਇੰਦਰਜੀਤ ਸਿੰਘ ਗੈਰ ਹਾਜ਼ਰ ਹੋਣ ਕਾਰਨ ਅੱਜ ਕੌਂਸਲਰ ਇੰਦਰਜੀਤ ਸਿੰਘ ਖਿਲਾਫ ਸਾਬਕਾ ਕੌਂਸਲਰ ਵਿਜੇ ਕੁਮਾਰ ਐਮ.ਸੀ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਕੌਂਸਲਰ ਇੰਦਰਜੀਤ ਸਿੰਘ ਲਾਪਤਾ ਹੈ, ਜਿਸ ਕਾਰਨ ਉਨਾਂ ਦੇ ਵਾਰਡ ਦੇ ਕੰਮ ਰੁਕੇ ਹੋਏ ਹਨ ਅਤੇ ਵਾਰਡ ਦੇ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ. ਦੂਸਰੇ ਪਾਸੇ ਜਿਹੜਾ ਵੀ ਕੌਂਸਲਰ ਲਗਾਤਾਰ ਨਗਰ ਨਿਗਮ ਦੀਆਂ ਤਿੰਨ ਬੈਠਕਾਂ ਵਿੱਚ ਗੈਰ ਹਾਜ਼ਰ ਰਹਿੰਦਾ ਹੈ ਤਾਂ ਉਸ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਸਸਪੈਂਡ ਕੀਤਾ ਜਾਂਦਾ ਹੈ ਪਰ ਕੌਂਸਲਰ ਇੰਦਰਜੀਤ ਦੇ ਮਾਮਲੇ ਵਿੱਚ ਅਜਿਹਾ ਨਹੀਂ ਕੀਤਾ ਜਾ ਰਿਹਾ ਜੇਕਰ ਇੰਦਰਜੀਤ ਨਗਰ ਨਿਗਮ ਦੀਆਂ ਬੈਠਕਾਂ ਵਿੱਚ ਭਾਗ ਨਹੀਂ ਲੈ ਰਿਹਾ ਤਾਂ ਉਹ ਨਗਰ ਨਿਗਮ ਤੋਂ ਕਿਸ ਅਧਿਕਾਰ ਨਾਲ ਤਨਖਾਹ ਲੈ ਰਿਹਾ ਹੈ|

 

ਉਹਨਾਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਨਗਰ ਨਿਗਮ ਵੱਲੋਂ ਤਨਖਾਹ ਦੇ ਰੂਪ ਵਿੱਚ ਇੰਦਰਜੀਤ ਸਿੰਘ ਨੂੰ ਦਿੱਤਾ ਜਾਂਦਾ ਹੈ। ਪਰ ਇੰਦਰਜੀਤ ਸਿੰਘ ਲੋਕਾਂ ਦੇ ਕੰਮ ਕਰਨ ਦੀ ਬਜਾਏ ਲਾਪਤਾ ਹੈ ਜਿਸ ਕਾਰਨ ਮਜਬੂਰੀ ‘ਚ ਉਹਨਾਂ ਵੱਲੋਂ ਅੱਜ ਬਠਿੰਡਾ ਦੇ ਪਰਸ ਨਾ ਨਗਰ ਚੌਂਕ ਵਿੱਚ ਇੰਦਰਜੀਤ ਸਿੰਘ ਦੀਆਂ ਤਸਵੀਰਾਂ ਲੈ ਕੇ ਲਾਪਤਾ ਦੀ ਤਲਾਸ਼ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਜੋ ਵੀ ਵਿਅਕਤੀ ਕੌਂਸਲਰ ਇੰਦਰਜੀਤ ਸਿੰਘ ਨੂੰ ਲੱਭ ਕੇ ਲੈ ਕੇ ਆਵੇਗਾ ਉਸ ਨੂੰ 1000 ਇਨਾਮ ਦੇਣਗੇ। ਅਤੇ ਜੋ ਉਹਨਾਂ ਦੇ ਨੇੜਲੇ ਸਾਥੀ ਸਨ ਜੇ ਉਹ ਲੱਭ ਕੇ ਲਿਆਉਣਗੇ ਤਾਂ ਉਸ ਨੂੰ ਉਹ 2000 ਇਨਾਮ ਦੇਣਗੇ ਉਹਨਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਜੇਕਰ ਕੌਂਸਲਰ ਇੰਦਰਜੀਤ ਸਿੰਘ ਨਗਰ ਨਿਗਮ ਦੀਆਂ ਬੈਠਕਾਂ ਵਿੱਚ ਭਾਗ ਨਹੀਂ ਲੈ ਰਿਹਾ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਉਸਨੂੰ ਸਸਪੈਂਡ ਕਰਕੇ ਉਸ ਦੀ ਤਨਖਾਹ ਬੰਦ ਕੀਤੀ ਜਾਣੀ ਚਾਹੀਦੀ ਹੈ|

Exit mobile version