Site icon TheUnmute.com

ਸਮਰਾਲਾ ‘ਚ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਨਾਲ ਲੱਦੀਆਂ ਤਿੰਨ ਗੱਡੀਆਂ ਜ਼ਬਤ, ਤਿੰਨ ਜਣੇ ਗ੍ਰਿਫਤਾਰ

ਚੰਡੀਗੜ੍ਹ, 27 ਅਕਤੂਬਰ 2023: ਖੰਨਾ ਦੇ ਸਮਰਾਲਾ ‘ਚ ਪੁਲਿਸ ਨੇ ਨਜਾਇਜ਼ ਸ਼ਰਾਬ (liquor) ਨਾਲ ਲੱਦੀਆਂ ਤਿੰਨ ਗੱਡੀਆਂ ਨੂੰ ਜ਼ਬਤ ਕੀਤੀਆਂ ਹਨ । ਇਨ੍ਹਾਂ ਗੱਡੀਆਂ ਵਿੱਚ ਸ਼ਰਾਬ ਦੀਆਂ 150 ਪੇਟੀਆਂ ਸਨ। ਮੌਕੇ ਤੋਂ ਤਿੰਨ ਮੁਲਜ਼ਮ ਫੜੇ ਗਏ ਅਤੇ ਤਿੰਨ ਫਰਾਰ ਹੋ ਗਏ। ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਸਮਰਾਲਾ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ‘ਤੇ ਸਕਾਰਪੀਓ (PB 11 BZ 69 69) ਜਿਸ ਵਿੱਚ ਹਰਦੀਪ ਸਿੰਘ ਪੁੱਤਰ ਰਾਮ ਆਸਰਾ ਵਾਸੀ ਫਤਿਹਗੜ੍ਹ ਕੋਰੋਟਾਣਾ ਥਾਣਾ ਧਰਮਕੋਟ ਜ਼ਿਲਾ ਮੋਗਾ ਅਤੇ ਭਿੰਦਾ ਵਾਸੀ ਬਾਜਾਖਾਨਾ ਥਾਣਾ ਫਰੀਦਕੋਟ ਬਾਹਰਲੇ ਸੂਬੇ ਤੋਂ ਸ਼ਰਾਬ ਲਿਆ ਕੇ ਅੱਗੇ ਵੇਚਣ ਲਈ ਫੈਮਿਲੀ ਢਾਬਾ ਹੇਡੋ ਪਾਸ ਖੜ੍ਹੇ ਸਨ। ਇਸ ਦੌਰਾਨ ਮੌਕੇ ‘ਤੇ ਰੇਡ ਕਰਕੇ ਮੁਲਜ਼ਮ ਹਰਦੀਪ ਸਿੰਘ ਨੂੰ ਸਮੇਤ ਸ਼ਰਾਬ ਦੇ ਗ੍ਰਿਫ਼ਤਾਰ ਕੀਤਾ ਅਤੇ ਮੁਲਜ਼ਮ ਭਿੰਦਾ ਦੀ ਗ੍ਰਿਫ਼ਤਾਰੀ ਬਾਕੀ ਹੈ। ਇਸ ਮੌਕੇ ਮੁਲਜ਼ਮ ਪਾਸੋਂ 40 ਪੇਟੀਆਂ ਸ਼ਰਾਬ (ਮਾਰਕਾ ਫਾਰ ਸੇਲ ਇਨ ਚੰਡੀਗੜ੍ਹ) ਬਰਾਮਦ ਕੀਤੀ ਗਈ ਹੈ ।

ਉਨ੍ਹਾਂ ਨੇ ਦੱਸਿਆ ਕਿ ਦੂਜੀ ਕਾਰ ਮਾਰਕਾ ਹਾਂਡਾ ਸਿਟੀ ਰੰਗ ਚਿੱਟਾ PB 13 EW 9649 ਵਿੱਚ ਮਨਜਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਕਾਉਂਕੇ ਕਲਾਂ ਥਾਣਾ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੇ ਨਾਲ ਲਵ ਕਰਨ ਵਾਸੀ ਲੁਧਿਆਣਾ ਵੀ ਚੰਡੀਗੜ੍ਹੋਂ ਸ਼ਰਾਬ ਲਿਆ ਕੇ ਅੱਗੇ ਵੇਚਣ ਲਈ ਸਮਰਾਲਾ ਆ ਰਹੇ ਸਨ ਇਨ੍ਹਾਂ ਨੂੰ ਵੀ ਕਾਬੂ ਕਰਕੇ ਇਨ੍ਹਾਂ ਕੋਲੋਂ 65 ਪੇਟੀਆਂ ਸ਼ਰਾਬ (liquor) ਬਰਾਮਦ ਕੀਤੀਆਂ ਗਈਆਂ । ਇਸ ਵਿੱਚ ਮੁਲਜ਼ਮ ਲਵ ਕਰਨ ਦੀ ਗ੍ਰਿਫਤਾਰੀ ਬਾਕੀ ਹੈ। ਇਸਦੇ ਨਾਲ ਹੀ ਤੀਜੀ ਕਾਰ ਜਿਸਦਾ ਨੰਬਰ DL 7CH 4678 ਮਾਰਕਾ ਸਵਿਫਟ ਰੰਗ ਚੱਟਾ ਵਿੱਚ ਚੈਕਿੰਗ ਦੌਰਾਨ 45 ਪੇਟੀਆਂ ਸ਼ਰਾਬ ਬਰਾਮਦ ਕੀਤੀ।

Exit mobile version