Site icon TheUnmute.com

ਪੰਜਾਬ ‘ਚ ਅੱਜ ਸ਼ਾਮ 6 ਵਜੇ ਤੋਂ ਬੰਦ ਰਹਿਣਗੀਆਂ ਇਹ ਦੁਕਾਨਾਂ, ਜਾਰੀ ਕੀਤੇ ਸਖ਼ਤ ਹੁਕਮ

Jalandhar

ਚੰਡੀਗੜ੍ਹ, 30 ਮਈ 2024: ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਨੇ 30 ਮਈ ਨੂੰ ਸ਼ਾਮ 6 ਵਜੇ ਤੋਂ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਕਾਰਨ ਸ਼ਰਾਬ ਦੀਆਂ ਦੁਕਾਨਾਂ (Shops) , ਬੀਅਰ ਬਾਰਾਂ, ਰੈਸਟੋਰੈਂਟਾਂ ਅਤੇ ਹੋਟਲਾਂ ਵਿੱਚ 48 ਘੰਟੇ ਤੱਕ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ। ਅਧਿਕਾਰੀ ਸਖ਼ਤੀ ਨਾਲ ਅਮਲ ਨੂੰ ਯਕੀਨੀ ਬਣਾਉਣ ਲਈ ਜਾਂਚ ਪ੍ਰਕਿਰਿਆ ਜਾਰੀ ਰੱਖਣਗੇ।

ਆਬਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਹੁਕਮਾਂ ‘ਤੇ ਪੰਜਾਬ ਆਬਕਾਰੀ ਐਕਟ ਦੀ ਧਾਰਾ 54 ਅਨੁਸਾਰ 30 ਮਈ ਨੂੰ ਸ਼ਾਮ 6 ਵਜੇ ਤੋਂ ਠੇਕੇ (liquor Shops) ਬੰਦ ਰਹਿਣਗੇ ਅਤੇ 1 ਜੂਨ ਨੂੰ ਸ਼ਾਮ 6 ਵਜੇ (ਵੋਟਿੰਗ ਹੋਣ ਤੱਕ) ਤੱਕ ਸ਼ਰਾਬ ਦੀ ਵਿਕਰੀ ‘ਤੇ ਮੁਕੰਮਲ ਪਾਬੰਦੀ ਰਹੇਗੀ | ਵਿਭਾਗ ਨੇ ਇਨ੍ਹਾਂ 48 ਘੰਟਿਆਂ ਲਈ ਡਰਾਈ ਡੇ ਘੋਸ਼ਿਤ ਕੀਤਾ ਹੈ।

ਇਸੇ ਤਰ੍ਹਾਂ 4 ਜੂਨ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਵੀ ਇਹੀ ਨਿਯਮ ਲਾਗੂ ਰਹੇਗਾ ਅਤੇ ਪੂਰਾ ਦਿਨ ਸ਼ਰਾਬ ਨਹੀਂ ਵਿਕ ਸਕੇਗੀ। ਆਬਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਅਧਿਕਾਰੀਆਂ ਨੂੰ ਲਗਾਤਾਰ ਚੈਕਿੰਗ ਕਰਨ ਦੇ ਆਦੇਸ਼ ਦਿੱਤੇ ਗਏ ਹਨ।

Exit mobile version