Patiala

ਪਟਿਆਲਾ ‘ਚ ਸੋਸ਼ਲ ਮੀਡੀਆ ‘ਤੇ ਹਥਿਆਰਾਂ ਨਾਲ ਫੋਟੋਆਂ ਪਾਉਣ ਵਾਲੇ 6 ਵਿਅਕਤੀਆਂ ਖ਼ਿਲਾਫ ਮੁਕੱਦਮਾ ਦਰਜ

ਪਟਿਆਲਾ 22 ਨਵੰਬਰ 2022: ਸੀਨੀਅਰ ਕਪਤਾਨ ਪੁਲਿਸ ਪਟਿਆਲਾ (Patiala) ਵਰੁਣ ਸ਼ਰਮਾ ਆਈ ਪੀ ਐਸ ਜੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਜੀ ਵੱਲੋਂ ਗੰਨ ਕਲਚਰ ਨੂੰ ਅਮੋਟ ਕਰਨ ਵਾਲੇ, ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਫੋਟੋਆਂ ਜਾਂ ਵੀਡਿਉ ਪਾਉਣ ਵਾਲੇ ਅਤੇ ਭੜਕਾਊ ਭਾਸ਼ਣ ਦੇਣ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੁਹਿੰਮ ਚਲਾਈ ਗਈ ਹੈ |

ਪਟਿਆਲਾ ਪੁਲਿਸ ਵੱਲੋਂ ਇਸ ਮੁਹਿੰਮ ਤਹਿਤ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ, ਹਰਬੀਰ ਸਿੰਘ ਅਟਵਾਲ, ਕਪਤਾਨ ਪੁਲਿਸ ਇਨਵੈਸਟੀਗੇਸ਼ਨ ਅਤੇ ਜਸਵਿੰਦਰ ਸਿੰਘ ਟਿਵਾਣਾ ਉਪ ਕਪਤਾਨ ਪੁਲਿਸ ਸਿਟੀ 2 ਜੀ ਦੀ ਅਗਵਾਈ ਹੇਠ, ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਫੋਟੋਆਂ ਪਾਉਣ ਅਤੇ ਗੰਨ ਕਲਚਰ ਪ੍ਰਮੇਟ ਕਰਨ ਵਾਲੇ ਵੱਖ-ਵੱਖ ਵਿਅਕਤੀਆਂ ਦੇ ਖਿਲਾਫ ਕੁੱਲ 15 ਮੁਕੱਦਮੇ ਦਰਜ ਕੀਤੇ ਗਏ ਜਿਹਨਾਂ ਵਿੱਚ :-

1. ਅਮਰਿੰਦਰ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਮਕਾਨ ਨੰ. 211 ਏ, ਗਲੀ ਨੂੰ, 02, ਜਗਤਾਰ ਨਗਰ ਪਟਿਆਲਾ ਦੇ ਖਿਲਾਫ ਮੁਕੱਦਮਾ ਨੰ: 118 ਮਿਤੀ 20-11-2022 ਅ/ਧ 188,153 ਹਿੰਦੀ, ਥਾਣਾ ਅਰਥਨ ਅਸਟੇਟ ਪਟਿਆਲਾ 2. ਸੁਖਦੀਪ ਸਿੰਘ ਉਰਫ ਸੰਨੀ ਪੁੱਤਰ ਲੇਟ ਜਰਨੈਲ ਸਿੰਘ ਵਾਸੀ ਮਕਾਨ ਨੰ: 192 ਰਣਜੀਤ ਨਗਰ-ਐਫ, ਤ੍ਰਿਪੜੀ ਪਟਿਆਲਾ ਦੇ ਖਿਲਾਫ ਮੁਨੰ. 346 ਮਿਤੀ: 20:11-2022 ਅ/ਧ 153,188,506 ਹਿੰਦ ਥਾਣਾ

ਤ੍ਰਿਪੜੀ ਪਟਿਆਲਾ 3. ਵਿਪਨ ਪੁੱਤਰ ਸੁਖਵਿੰਦਰ ਸਿੰਘ ਉਰਫ ਕੁਲਵਿੰਦਰ ਸਿੰਘ ਵਾਸੀ ਦਾਰਕੁਟੀਆ ਦੇ ਖਿਲਾਫ ਮੁਕੱਦਮਾ ਨੰਬਰ 200 ਮਿਤੀ 21.11:22 ਅ/ਧ 153, 188 ਆਈਪੀਸੀ ਥਾਣਾ ਸਿਟੀ ਸਮਾਣਾ

4. ਰਾਜੇਸ਼ ਕੁਮਾਰ ਸ਼ਰਮਾ ਉਰਫ ਪਿੰਕਾ ਸ਼ਰਮਾ ਪੁੱਤਰ ਰਾਮ ਲੁਭਾਇਆ ਵਾਸੀ ਪ੍ਰਤਾਪ ਕਾਲੋਨੀ ਸਮਾਣਾ ਖਿਲਾਫ ਮੁਕੱਦਮਾ ਨੰਬਰ 201 ਮਿਤੀ 21.11.22 ਅੱਧ 153, 188 ਆਈ.ਪੀ.ਸੀ ਥਾਣਾ ਸਿਟੀ ਸਮਾਣਾ ਤੇ ਹਰਸ਼ ਗੋਇਲ ਪੁੱਤਰ ਰਿਸ਼ੀ ਗੋਇਲ ਵਾਸੀ ਸਿਕਟ ਫੈਕਟਰੀ ਪਟਿਆਲਾ ਖਿਲਾਫ ਮੁਕੱਦਮਾ ਨੰਬਰ (250 ਮਿਤੀ 21.11.2021 ਅੱਧ 188, 153, 506 ਆਈ.ਪੀ.ਸੀ ਥਾਣਾ ਸਿਵਲ ਲਾਈਨ ਪਟਿਆਲਾ ਦਰਜ ਕੀਤੇ ਗਏ ਹਨ।

ਐਸ.ਐਸ.ਪੀ ਪਟਿਆਲਾ (Patiala) ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਜੋ ਅਮਰਿੰਦਰ ਸਿੰਘ ਨੇ ਆਪਣੀ ਇੰਸਟਾਗ੍ਰਾਮ ਆਈ.ਡੀ.chahal_amrinder ਦੇ ਨਾਮ ਪਰ ਬਣਾਈ ਹੋਈ ਹੈ ਪਰ ਅਮਰਿੰਦਰ ਸਿੰਘ ਉਕਤ ਵੱਲੋ ਕਾਫ਼ੀ ਫੋਟੋਆਂ ਅਤੇ ਵਿਡੀਓਜ਼ ਅਪਲੋਡ ਕੀਤੀਆਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਫੋਟੋਆਂ ਅਤੇ ਵਿਡੀਓਜ਼ ਵਿਚ 12 ਬੋਰ ਗੰਨ ਅਤੇ 32 ਬੋਰ ਪਿਸਟਲ ਦਾ ਪ੍ਰਦਰਸ਼ਨ ਉਕਤ ਵੱਲੋਂ ਕੀਤਾ ਗਿਆ ਹੈ ਅਤੇ ਦੂਜੇ ਪਾਸੇ ਸੁਖਦੀਪ ਸਿੰਘ ਉਰਫ ਸੰਨੀ ਆਪਣੀ ਇੰਸਟਾਗ੍ਰਾਮ ਆਈ.ਡੀ cheeme saleala_0015 ਪਰ ਹਥਿਆਰਾਂ ਨਾਲ ਫੋਟੋਆਂ ਪਾ ਕੇ ਆਮ ਲੋਕਾਂ ਵਿਚ ਦਹਿਸ਼ਤ ਦਾ ਮਹੌਲ ਪੈਂਦਾ ਕਰ ਰਿਹਾ ਹੈ ਅਤੇ ਕਈ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਹੈ |

ਇਸ ਪਾਸੇ 32 ਬੋਰ ਰਿਵਾਲਵਰ ਜੋ ਕਿ ਚੇਤਵਿੰਦਰ ਸਿੰਘ ਪੁਤਰ ਨਿਰੰਜਣ ਸਿੰਘ ਵਾਸੀ ਪਿੰਡ ਨਾਗਰਾ ਤਹਿ ਦਾ ਜਿਲਾ ਪਟਿਆਲਾ ਦੇ ਨਾਮ ਪਰ ਹੈ ਅਤੇ ਉਕਤ ਨੂੰ ਵੀ ਦੋਸ਼ੀ ਨਾਮਜਦ ਕੀਤਾ ਗਿਆ ਹੈ ਅਤੇ ਜੁਰਮ 25/54/59 ਅਸਲਾ ਐਕਟ ਦਾ ਵਾਧਾ ਕੀਤਾ ਗਿਆ ਹੈ।ਬਾਕੀ ਉਕਤ 3 ਦੋਸ਼ੀਆ ਵੱਲੋਂ ਸੋਸ਼ਲ ਮੀਡੀਆ ਪਰ ਹਥਿਆਰਾਂ ਦਾ ਪ੍ਰਦਰਸ਼ਨ ਕਰਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।

Scroll to Top