Site icon TheUnmute.com

ਮੋਹਾਲੀ ‘ਚ ਤਿੰਨ ਨੌਜਵਾਨਾਂ ਨੇ ਦਿਨ ਦਿਹਾੜੇ ਦਾਤਰ ਨਾਲ ਇੱਕ ਵਿਅਕਤੀ ਦੀਆਂ ਵੱਡੀਆਂ ਚਾਰੇ ਉਂਗਲਾਂ

Mohali

ਚੰਡੀਗੜ੍ਹ, 24 ਫਰਵਰੀ 2023: ਪੰਜਾਬ ਦੇ ਮੋਹਾਲੀ (Mohali) ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਤਿੰਨ ਨੌਜਵਾਨਾਂ ਨੇ ਦਿਨ ਦਿਹਾੜੇ ਦਾਤਰ ਨਾਲ ਇੱਕ ਵਿਅਕਤੀ ਦੀਆਂ ਚਾਰੇ ਉਂਗਲਾਂ ਵੱਢ ਦਿੱਤੀਆਂ। ਇੰਨਾ ਹੀ ਨਹੀਂ ਨੌਜਵਾਨ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਇਹ ਘਟਨਾ ਮੋਹਾਲੀ ਦੇ ਪਿੰਡ ਬੜਮਾਜਰਾ ਵਿੱਚ ਵਾਪਰੀ। ਜਿਸ ਵਿਅਕਤੀ ਦੀਆਂ ਚਾਰ ਉਂਗਲਾਂ ਕੱਟੀਆਂ ਗਈਆਂ ਸਨ, ਉਸ ਦਾ ਨਾਂ ਹਰਦੀਪ ਸਿੰਘ ਉਰਫ ਰਾਜੂ ਹੈ। 24 ਸਾਲਾ ਹਰਦੀਪ ਮੋਹਾਲੀ ਦਾ ਰਹਿਣ ਵਾਲਾ ਹੈ।

ਤਿੰਨ ਹਮਲਾਵਰਾਂ ਵਿੱਚੋਂ ਦੋ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚ ਪਿੰਡ ਬੜਮਾਜਰਾ ਦੀ ਗੌਰੀ ਅਤੇ ਪਟਿਆਲਾ ਦਾ ਤਰੁਣ ਸ਼ਾਮਲ ਹੈ । ਉਸ ਦੇ ਤੀਜੇ ਸਾਥੀ ਦੀ ਪਛਾਣ ਨਹੀਂ ਹੋ ਸਕੀ ਹੈ। ਘਟਨਾ ਦੇ ਬਾਅਦ ਤੋਂ ਤਿੰਨੋਂ ਹਮਲਾਵਰ ਫਰਾਰ ਹਨ। ਇਹ ਘਟਨਾ 8 ਫਰਵਰੀ ਨੂੰ ਵਾਪਰੀ ਸੀ ਅਤੇ ਮੋਹਾਲੀ ਪੁਲਿਸ ਨੇ ਇਸ ਸਬੰਧੀ 9 ਫਰਵਰੀ ਨੂੰ ਐਫਆਈਆਰ ਦਰਜ ਕੀਤੀ ਸੀ ਪਰ ਮਾਮਲਾ ਸਾਹਮਣੇ ਨਹੀਂ ਆਇਆ ਸੀ| ਵੀਡੀਓ ਤੋਂ ਬਾਅਦ ਹੁਣ ਸਾਰਾ ਮਾਮਲਾ ਸਾਹਮਣੇ ਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਗੌਰੀ ਨੇ ਆਪਣੇ ਭਰਾ ਦੇ ਕਤਲ ਦਾ ਬਦਲਾ ਲੈਣ ਲਈ ਉਸਨੇ 8 ਫਰਵਰੀ ਨੂੰ ਆਪਣੇ ਦੋਸਤ ਤਰੁਣ ਅਤੇ ਇਕ ਹੋਰ ਨੌਜਵਾਨ ਨੂੰ ਹਰਦੀਪ ਕੋਲ ਭੇਜ ਦਿੱਤਾ। ਹਰਦੀਪ ਉਸ ਸਮੇਂ ਮੋਹਾਲੀ ਦੇ ਫੇਜ਼-1 ਵਿੱਚ ਬੈਠਾ ਸੀ। ਤਰੁਣ ਅਤੇ ਇੱਕ ਹੋਰ ਨੌਜਵਾਨ ਨੇ ਹਰਦੀਪ ਨੂੰ ਦੱਸਿਆ ਕਿ ਉਹ ਪੰਜਾਬ ਪੁਲਿਸ ਦੀ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀ.ਆਈ.ਏ.) ਦੇ ਮੈਂਬਰ ਹਨ ਅਤੇ ਇੱਕ ਮਾਮਲੇ ਵਿੱਚ ਪੁੱਛਗਿੱਛ ਲਈ ਉਸਨੂੰ ਲੈਣ ਆਏ ਸਨ।

ਜਦੋਂ ਦੋਵੇਂ ਨੌਜਵਾਨ ਹਰਦੀਪ ਨੂੰ ਲੈ ਕੇ ਕਾਰ ਨੇੜੇ ਪਹੁੰਚੇ ਤਾਂ ਬੰਟੀ ਦਾ ਭਰਾ ਗੌਰੀ ਪਹਿਲਾਂ ਹੀ ਉਸ ਵਿਚ ਬੈਠਾ ਸੀ। ਜਦੋਂ ਹਰਦੀਪ ਨੇ ਗੌਰੀ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਤਿੰਨਾਂ ਨੇ ਮਿਲ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਕਾਰ ਵਿਚ ਬਿਠਾ ਕੇ ਪਿੰਡ ਬੜਮਾਜਰਾ ਦੇ ਸ਼ਮਸ਼ਾਨਘਾਟ ਵਿਚ ਲੈ ਗਏ। ਉੱਥੇ ਤਿੰਨਾਂ ਨੇ ਦਾਤਰ ਨਾਲ ਹਰਦੀਪ ਦੇ ਹੱਥ ਦੀਆਂ ਚਾਰੇ ਉਂਗਲਾਂ ਵੱਢ ਦਿੱਤੀਆਂ।

ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਹਰਦੀਪ ਨੂੰ ਚੰਡੀਗੜ੍ਹ ਪੀ.ਜੀ.ਆਈ. ਉੱਥੇ ਡਾਕਟਰਾਂ ਨੇ ਕਈ ਘੰਟਿਆਂ ਤੱਕ ਚੱਲੇ ਵੱਡੇ ਆਪ੍ਰੇਸ਼ਨ ਤੋਂ ਬਾਅਦ ਉਸ ਦੀਆਂ ਦੋ ਉਂਗਲਾਂ ਨੂੰ ਜੋੜਨ ‘ਚ ਸਫਲਤਾ ਹਾਸਲ ਕੀਤੀ। ਦਾਤਰ ਦੇ ਵਾਰਾਂ ਕਾਰਨ ਨਾੜਾਂ ਨੂੰ ਭਾਰੀ ਨੁਕਸਾਨ ਹੋਣ ਕਾਰਨ ਦੋ ਉਂਗਲਾਂ ਜੋੜੀਆਂ ਨਹੀਂ ਜਾ ਸਕਦੀਆਂ ਸਨ।

ਇਸ ਸਬੰਧੀ ਮੋਹਾਲੀ ਪੁਲਿਸ ਨੇ 9 ਫਰਵਰੀ ਨੂੰ ਫੇਜ਼-1 ਥਾਣੇ ਵਿੱਚ ਗੌਰੀ, ਤਰੁਣ ਅਤੇ ਉਨ੍ਹਾਂ ਦੇ ਤੀਜੇ ਸਾਥੀ ਖ਼ਿਲਾਫ਼ ਆਈਪੀਸੀ ਦੀ ਧਾਰਾ 326, 365, 379ਬੀ, 34 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ। ਫਿਲਹਾਲ ਤਿੰਨੋਂ ਦੋਸ਼ੀ ਫਰਾਰ ਹਨ। ਪੁਲਿਸ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਰਹੀ ਹੈ।

 

Exit mobile version