Site icon TheUnmute.com

ਮੋਹਾਲੀ ਫੇਜ਼-7 ‘ਚ ਕੈਬ ਡਰਾਈਵਰ ਦਾ ਕਤਲ ਤੇ ਕਾਰ ਲੁੱਟਣ ਦੇ ਮਾਮਲੇ ਦੀ ਗੁੱਥੀ ਸੁਲਝੀ, ਦੋ ਗ੍ਰਿਫਤਾਰ

Mohali

ਮੋਹਾਲੀ, 17 ਮਈ 2023: ਮੋਹਾਲੀ (Mohali) ਦੇ ਫੇਜ਼-7 ‘ਚ ਕੈਬ ਡਰਾਈਵਰ ਦਾ ਕਤਲ ਕਰਕੇ ਕਾਰ ਲੁੱਟਣ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ | ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਥਾਣਾ ਮਟੌਰ ਦੀ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਨੇ ਪਹਿਲਾਂ ਕੈਬ ਬੁੱਕ ਕੀਤੀ ਅਤੇ ਫਿਰ ਗੱਡੀ ਲੁੱਟਣ ਦੀ ਨੀਅਤ ਨਾਲ ਡਰਾਈਵਰ ਨੂੰ ਰਸਤੇ ਵਿੱਚ ਹੀ ਬੇਰਹਿਮੀ ਨਾਲ ਮਾਰ ਦਿੱਤਾ ਅਤੇ ਗੱਡੀ ਲੈ ਕੇ ਫ਼ਰਾਰ ਹੋ ਗਏ।

ਇਸ ਸੰਬੰਧੀ ਐਸ.ਪੀ ਸਿਟੀ ਅਕਾਸ਼ਦੀਪ ਔਲਖ (Mohali) ਨੇ ਦੱਸਿਆ ਕਿ 10 ਮਈ ਨੂੰ ਫੇਜ਼-7 ਦੇ ਮਕਾਨ ਨੰਬਰ 480 ਦੇ ਰਹਿਣ ਵਾਲੇ ਦਯਾਨੰਦ ਸ਼ਰਮਾ ਉਰਫ਼ ਸੋਨੂੰ ਦੇ ਪਰਿਵਾਰ ਨੇ ਮਟੌਰ ਥਾਣੇ ਵਿੱਚ ਅਚਾਨਕ ਲਾਪਤਾ ਹੋ ਜਾਣ ਦੀ ਸ਼ਿਕਾਇਤ ਦਿੱਤੀ ਸੀ, ਜਿਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਮਟੌਰ ਦੇ ਇੰਚਾਰਜ ਗੱਬਰ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਅਤੇ ਮਨੁੱਖੀ ਸੂਹੀਆ ਤੰਤਰ ਦੀ ਮਦਦ ਨਾਲ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਮੁਲਜ਼ਮਾਂ ਦੀ ਪਛਾਣ ਰੇਸ਼ਮ ਸਿੰਘ ਵਾਸੀ ਸਾਬੋ ਦੀ ਤਲਵੰਡੀ ਅਤੇ ਪੰਜਾਬਦੀਪ ਸਿੰਘ ਵਾਸੀ ਸਾਹਨੇਵਾਲ, ਮਾਨਸਾ ਵਜੋਂ ਹੋਈ ਹੈ।ਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲੀ ਰਾਤ ਇੱਕ ਕੈਬ ਬੁੱਕ ਕੀਤੀ ਸੀ ਅਤੇ ਬਾਅਦ ਵਿੱਚ ਗੱਡੀ ਲੁੱਟਣ ਦੀ ਨੀਅਤ ਨਾਲ ਲੁੱਟੀ ਸੀ। ਜਿਵੇਂ ਹੀ ਉਹ ਇਸ ਵਿੱਚ ਸਵਾਰ ਹੋਏ ਤਾਂ ਦਿਆਨੰਦ ਸ਼ਰਮਾ ਉਰਫ਼ ਸੋਨੂੰ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਬੰਦ ਸੀਵਰੇਜ ਵਿੱਚ ਸੁੱਟ ਦਿੱਤਾ ਅਤੇ ਕਾਰ ਲੈ ਕੇ ਫਰਾਰ ਹੋ ਗਏ।

Exit mobile version