July 7, 2024 8:13 am
CHANNI

ਮੋਹਾਲੀ ਵਿਚ CM ਚੰਨੀ ਨੇ ਨੌਜਵਾਨਾਂ ਲਈ ਕੀਤਾ ਵੱਡਾ ਐਲਾਨ

ਮੋਹਾਲੀ; ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਮੋਹਾਲੀ ਵਿਚ ਲਾਈਵ ਆ ਕੇ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ। ਉਨ੍ਹਾਂ ਵਲੋਂ ਨੌਜਵਾਨਾਂ ਨੂੰ ਨਿਯੁਗਤੀ ਪੱਤਰ ਦਿਤੇ ਗਏ। ਇਨ੍ਹਾਂ ਨੇ ਕਿਹਾ ਕਿ ਕਾਰਪੋਰੇਟਿਵ ਬੈਂਕ ਤੇ ਸ਼ੂਗਰ ਫੇਡ ਵਿਚ ਭਾਰਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚਾਲ ਦੇ ਨੌਜਵਾਨਾਂ ਨੂੰ ਕਾਰਪੋਰੇਟਿਵ ਬੈਂਕ ਤੇ ਸ਼ੂਗਰ ਫੇਡ ਦੇ ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ।
ਮੁੱਖ ਮੰਤਰੀ ਚੰਨੀ ਨੇ ਨੌਜਵਾਨਾਂ ਨੂੰ ਸਲਾਹ ਦਿਤੀ ਕਿ ਉਨ੍ਹਾਂ ਦਾ ਭਵਿੱਖ ਵਧੀਆ ਹੋਵੇ ਹਮੇਸ਼ਾ ਅੱਗੇ ਵਧ ਦੇ ਰਹਿਣ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਨੌਕਰੀ ਮਿਲਣ ਤੋਂ ਬਾਅਦ ਉਹ ਇਹ ਨਾ ਸੋਚਣ ਕਿ ਉਨ੍ਹਾਂ ਦੀ ਮੰਜਿਲ ਸਿਰਫ ਇਥੇ ਤੱਕ ਸੀ ਤੇ ਪੜ੍ਹੋ ਤੇ ਅੱਗੇ ਵਧੋ, ਉਨ੍ਹਾਂ ਨੇ ਕਿਹਾ ਕਿ ਨਿਯੁਗਤੀਆਂ ਵਿਚ ਭ੍ਰਿਸਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।