Site icon TheUnmute.com

ਮਈ ‘ਚ GST ਕਲੈਕਸ਼ਨ 12 ਫੀਸਦੀ ਵਧ ਕੇ 1.57 ਲੱਖ ਕਰੋੜ ਰੁਪਏ ਪਹੁੰਚਿਆ, ਵਿੱਤ ਮੰਤਰਾਲੇ ਦਿੱਤੀ ਜਾਣਕਾਰੀ

GST

ਚੰਡੀਗੜ੍ਹ, 01 ਜੂਨ 2023: ਭਾਰਤ ਸਰਕਾਰ ਨੇ ਮਈ 2023 ਵਿੱਚ ਵਸਤੂਆਂ ਅਤੇ ਸੇਵਾਵਾਂ ਟੈਕਸ ਯਾਨੀ ਜੀਐਸਟੀ (GST) ਤੋਂ 1.57 ਲੱਖ ਕਰੋੜ ਰੁਪਏ ਇਕੱਠੇ ਕੀਤੇ ਹਨ। ਇਹ ਇੱਕ ਸਾਲ ਪਹਿਲਾਂ ਭਾਵ ਮਈ 2022 ਨਾਲੋਂ 12% ਵੱਧ ਹੈ। ਉਦੋਂ ਜੀਐਸਟੀ ਤੋਂ 1.40 ਲੱਖ ਕਰੋੜ ਰੁਪਏ ਇਕੱਠੇ ਹੋਏ ਸਨ। ਦੂਜੇ ਪਾਸੇ ਇੱਕ ਮਹੀਨਾ ਪਹਿਲਾਂ ਅਪ੍ਰੈਲ ਵਿੱਚ ਸਰਕਾਰ ਨੇ 1.87 ਲੱਖ ਕਰੋੜ ਰੁਪਏ ਇਕੱਠੇ ਕਰਕੇ ਜੀਐਸਟੀ ਕੁਲੈਕਸ਼ਨ ਦਾ ਰਿਕਾਰਡ ਬਣਾਇਆ ਸੀ।

ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ‘ਮਈ 2023 ਵਿੱਚ ਜੀਐਸਟੀ (GST) ਮਾਲੀਆ 1 ਲੱਖ 57 ਹਜ਼ਾਰ 90 ਕਰੋੜ ਰੁਪਏ ਰਿਹਾ ਹੈ। ਇਸ ਵਿੱਚੋਂ CGST 28,411 ਕਰੋੜ ਰੁਪਏ, SGST 35,828 ਕਰੋੜ ਰੁਪਏ, IGST 81,363 ਕਰੋੜ ਰੁਪਏ (ਮਾਲ ਦੇ ਆਯਾਤ ‘ਤੇ ਇਕੱਠੇ ਕੀਤੇ 41,772 ਕਰੋੜ ਰੁਪਏ ਸਮੇਤ) ਅਤੇ ਸੈੱਸ 11,489 ਕਰੋੜ ਰੁਪਏ ਹੈ। ਸੈੱਸ ਵਿੱਚ ਵਸਤੂਆਂ ਦੀ ਦਰਾਮਦ ਤੋਂ 1,057 ਕਰੋੜ ਰੁਪਏ ਸ਼ਾਮਲ ਹਨ।

ਮਈ 2023 ਵਿੱਚ ਜੀਐਸਟੀ ਕੁਲੈਕਸ਼ਨ ਦੇ ਮਾਮਲੇ ਵਿੱਚ ਮਹਾਰਾਸ਼ਟਰ ਸਿਖਰ-5 ਸੂਬਿਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਮਹਾਰਾਸ਼ਟਰ ਵਿੱਚ ਜੀਐਸਟੀ ਕੁਲੈਕਸ਼ਨ ਪਿਛਲੇ ਸਾਲ ਨਾਲੋਂ 16% ਵੱਧ, 23,536 ਕਰੋੜ ਰੁਪਏ ਰਿਹਾ। ਇਸ ਸੂਚੀ ‘ਚ ਕਰਨਾਟਕ 10317 ਕਰੋੜ ਦੇ ਕੁਲੈਕਸ਼ਨ ਨਾਲ ਦੂਜੇ ਅਤੇ ਗੁਜਰਾਤ 9800 ਕਰੋੜ ਰੁਪਏ ਦੇ ਕਲੈਕਸ਼ਨ ਨਾਲ ਤੀਜੇ ਨੰਬਰ ‘ਤੇ ਹੈ।

Exit mobile version