Site icon TheUnmute.com

ਮਣੀਪੁਰ ‘ਚ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ‘ਚ 1 ਵਜੇ ਤੱਕ 47.16 ਫੀਸਦੀ ਹੋਈ ਵੋਟਿੰਗ

ਮਣੀਪੁਰ

ਚੰਡੀਗੜ੍ਹ 05 ਮਾਰਚ 2022: ਮਣੀਪੁਰ ‘ਚ ਵਿਧਾਨ ਸਭਾ ਚੋਣਾਂ 2022 ਦੀ ਦੂਜੀ ਪੜਾਅ ਅਤੇ ਆਖਰੀ ਪੜਾਅ ਲਈ ਵੋਟਿੰਗ ਸ਼ਨੀਵਾਰ ਸਵੇਰੇ ਤੋਂ ਜਾਰੀ ਹੈ । ਮਣੀਪੁਰ ਦੇ ਛੇ ਜ਼ਿਲ੍ਹਿਆਂ ਦੀਆਂ 22 ਵਿਧਾਨ ਸਭਾ ਸੀਟਾਂ ‘ਤੇ 92 ਉਮੀਦਵਾਰਾਂ ਦਾ ਭਵਿੱਖ ਤੈਅ ਕਰਨ ਲਈ ਵੋਟਰ ਸਰਗਰਮੀ ਨਾਲ ਵੋਟਿੰਗ ‘ਚ ਹਿੱਸਾ ਲੈ ਰਹੇ ਹਨ। ਰਾਜ ਦੇ ਮੁੱਖ ਚੋਣ ਅਧਿਕਾਰੀ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਕੋਵਿਡ-19 ਦੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ 1247 ਪੋਲਿੰਗ ਸਟੇਸ਼ਨਾਂ ‘ਤੇ ਪੋਲਿੰਗ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।

ਦੂਜੇ ਪੜਾਅ ‘ਚ ਚੋਣ ਮੈਦਾਨ ‘ਚ ਉਤਰੇ ਕੁਝ ਪ੍ਰਮੁੱਖ ਉਮੀਦਵਾਰਾਂ ‘ਚ ਤਿੰਨ ਵਾਰ ਦੇ ਮਨੀਪੁਰ ਦੇ ਮੁੱਖ ਮੰਤਰੀ ਓ ਇਬੋਬੀ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਗਾਇਖੰਗਮ ਗੰਗਮੇਈ ਸ਼ਾਮਲ ਹਨ। ਕਾਂਗਰਸ ਨੇ ਦੋਵਾਂ ਆਗੂਆਂ ਨੂੰ ਉਮੀਦਵਾਰ ਬਣਾਇਆ ਹੈ। ਦੱਸਿਆ ਗਿਆ ਹੈ ਕਿ ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ।

ਇਸ ਦੌਰਾਨ ਦੂਜੇ ਪੜਾਅ ਲਈ ਮਣੀਪੁਰ ‘ਚ ਲੋਕ ਵਧ ਚੜ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਚੋਣ ਕਮਿਸ਼ਨ ਅਨੁਸਾਰ ਦੁਪਹਿਰ 1 ਵਜੇ ਤੱਕ ਇੱਥੇ 47.16 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ।ਮਣੀਪੁਰ ‘ਚ ਦੂਜੇ ਪੜਾਅ ਦੀਆਂ ਚੋਣਾਂ ਵੀ ਹਿੰਸਾ ਦੀ ਲਪੇਟ ‘ਚ ਆ ਗਈਆਂ ਹਨ। ਦਸਿਆ ਜਾ ਰਿਹਾ ਹੈ ਕਿ ਥੌਬਲ ਅਤੇ ਸੈਨਾਪਤੀ ਜ਼ਿਲ੍ਹਿਆਂ ਵਿਚ ਹਿੰਸਕ ਘਟਨਾਵਾਂ ‘ਚ ਦੋ ਜਣਿਆਂ ਦੀ ਮੌਤ ਹੋ ਗਈ।

Exit mobile version