July 7, 2024 7:31 pm
Madhya Pradesh

ਮੱਧ ਪ੍ਰਦੇਸ਼ ‘ਚ ਯਾਤਰੀਆਂ ਨਾਲ ਭਰੀ ਬੱਸ ਨਰਮਦਾ ਨਦੀ ‘ਚ ਡਿੱਗੀ, 12 ਜਣਿਆਂ ਦੀ ਮੌਤ

ਚੰਡੀਗੜ੍ਹ 18 ਜੁਲਾਈ 2022: ਮੱਧ ਪ੍ਰਦੇਸ਼ (Madhya Pradesh) ਦੇ ਧਾਰ ਜ਼ਿਲ੍ਹੇ ਦੇ ਖਲਘਾਟ ਵਿੱਚ ਇੱਕ ਵੱਡੇ ਬੱਸ ਹਾਦਸੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਯਾਤਰੀਆਂ ਨਾਲ ਭਰੀ ਮਹਾਰਾਸ਼ਟਰ ਸਟੇਟ ਟਰਾਂਸਪੋਰਟ ਦੀ ਬੱਸ ਨਰਮਦਾ ਨਦੀ ਵਿੱਚ ਡਿੱਗ ਗਈ। ਹਾਦਸਾ ਸਵੇਰੇ 10.45 ਵਜੇ ਦਾ ਦੱਸਿਆ ਜਾ ਰਿਹਾ ਹੈ। ਬੱਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 50 ਤੋਂ ਵੱਧ ਯਾਤਰੀ ਸਵਾਰ ਸਨ। ਹੁਣ ਤੱਕ ਨਦੀ ‘ਚੋਂ 12 ਜਣਿਆਂ ਦੀ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਇਸਦੇ ਨਾਲ ਹੀ ਬੱਸ ਨੂੰ ਕਰੇਨ ਰਾਹੀਂ ਬਾਹਰ ਕੱਢਿਆ ਗਿਆ ਹੈ।

bus accident

ਜਾਣਕਾਰੀ ਮੁਤਾਬਕ ਇੰਦੌਰ ਤੋਂ ਮਹਾਰਾਸ਼ਟਰ ਜਾ ਰਹੀ ਯਾਤਰੀ ਬੱਸ ਖਲਘਾਟ ਸੰਜੇ ਸੇਤੂ ਪੁਲ ‘ਤੇ ਸੰਤੁਲਨ ਵਿਗੜਨ ਕਾਰਨ 25 ਫੁੱਟ ਹੇਠਾਂ ਨਦੀ ‘ਚ ਜਾ ਡਿੱਗੀ। ਇਸ ਦੌਰਾਨ ਧਾਮਨੋਦ ਪੁਲਿਸ ਅਤੇ ਖਲਟਾਕਾ ਪੁਲਿਸ ਮੌਕੇ ‘ਤੇ ਮੋਰਚਾ ਸੰਭਾਲ ਰਹੀ ਹੈ, ਗੋਤਾਖੋਰ ਬਚਾਅ ਲਈ ਲੱਗੇ ਹੋਏ ਹਨ। NDRF ਦੀ ਟੀਮ ਵੀ ਰਾਹਤ ਲਈ ਮੌਕੇ ‘ਤੇ ਪਹੁੰਚ ਗਈ ਹੈ। ਇੰਦੌਰ ਦੇ ਕਮਿਸ਼ਨਰ ਪਵਨ ਕੁਮਾਰ ਸ਼ਰਮਾ ਨੇ ਧਾਰ ਅਤੇ ਖਰਗੋਨ ਦੇ ਕੁਲੈਕਟਰਾਂ ਨੂੰ ਮੌਕੇ ‘ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਹਨ।